ਨਵੀਂ ਦਿੱਲੀ—ਅਪ੍ਰੈਲ 'ਚ ਬਜਾਜ ਆਟੋ ਦੀ ਕੁੱਲ ਆਟੋ ਵਿਕਰੀ 2 ਫੀਸਦੀ ਵਧ ਕੇ 4.23 ਲੱਖ ਯੂਨਿਟ ਰਹੀ ਹੈ ਜਦੋਂਕਿ ਅਪ੍ਰੈਲ 2018 'ਚ ਬਜਾਜ ਆਟੋ ਨੇ ਕੁੱਲ 4.15 ਫੀਸਦੀ ਵਧ ਕੇ 2.32 ਲੱਖ ਯੂਨਿਟ ਰਹੀ ਹੈ ਜਦੋਂਕਿ ਅਪ੍ਰੈਲ 2018 'ਚ ਬਜਾਜ ਆਟੋ ਨੇ ਘਰੇਲੂ ਬਾਜ਼ਾਰ 'ਚ ਕੁੱਲ 2.29 ਲੱਖ ਵਾਹਨ ਵੇਚੇ ਸਨ।
ਅਪ੍ਰੈਲ 'ਚ ਬਜਾਜ ਆਟੋ ਦਾ ਕੁੱਲ ਆਟੋ ਐਕਸਪੋਰਟ 3 ਫੀਸਦੀ ਵਧ ਕੇ 1.91 ਲੱਖ ਯੂਨਿਟ ਰਿਹਾ ਹੈ ਜਦੋਂਕਿ ਅਪ੍ਰੈਲ 2018 'ਚ ਬਜਾਜ ਆਟੋ ਨੇ ਕੁੱਲ 1.85 ਲੱਖ ਵਾਹਨ ਐਕਸਪੋਰਟ ਕੀਤੇ ਸਨ। ਅਪ੍ਰੈਲ 'ਚ ਬਜਾਜ ਆਟੋ ਦੀ ਕੁੱਲ ਮੋਟਰਸਾਈਕਲ ਵਿਕਰੀ 5 ਫੀਸਦੀ ਵਧ ਕੇ 3.66 ਲੱਖ ਯੂਨਿਟ ਰਹੀ ਹੈ ਜਦੋਂਕਿ ਅਪ੍ਰੈਲ 2018 'ਚ ਬਜਾਜ ਆਟੋ ਨੇ ਕੁੱਲ 3.49 ਲੱਖ ਮੋਟਰਸਾਈਕਲਾਂ ਵੇਚੀਆਂ ਸਨ।
ਅਪ੍ਰੈਲ 'ਚ ਬਜਾਜ ਆਟੋ ਦੀ ਥ੍ਰੀ-ਵ੍ਹੀਲਰ ਵਿਕਰੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅਪ੍ਰੈਲ 'ਚ ਬਜਾਜ ਆਟੋ ਦੀ ਕੁੱਲ ਥ੍ਰੀ-ਵ੍ਹੀਲਰ ਵਿਕਰੀ 12 ਫੀਸਦੀ ਘਟ ਕੇ 57047 ਯੂਨਿਟ ਰਹੀ ਹੈ ਜਦੋਂਕਿ ਅਪ੍ਰੈਲ 2018 'ਚ ਬਜਾਜ ਆਟੋ ਨੇ ਕੁੱਲ 65551 ਥ੍ਰੀ-ਵ੍ਹੀਲਰ ਵੇਚੇ ਸਨ।
ਰਾਇਲ ਐਨਫੀਲਡ ਦੀ ਵਿਕਰੀ ਅਪ੍ਰੈਲ 'ਚ 17 ਫੀਸਦੀ ਘਟੀ
NEXT STORY