ਮੁੰਬਈ — Bajaj Finance ਦੇ ਸ਼ੇਅਰ 6 ਫੀਸਦੀ ਡਿੱਗ ਕੇ 3263.10 ਰੁਪਏ 'ਤੇ ਟ੍ਰੇਡ ਕਰ ਰਹੇ ਹਨ। ਇਸ ਦੇ ਨਾਲ ਹੀ ਕੰਪਨੀ ਦੇ ਸ਼ੇਅਰਾਂ ਦੀ 4 ਦਿਨਾਂ ਤੋਂ ਚਲੀ ਆ ਰਹੀ ਰੈਲੀ ਖਤਮ ਹੋ ਗਈ। ਪਿਛਲੇ ਦੋ ਮਹੀਨਿਆਂ ਵਿਚ Bajaj Finance ਦਾ ਸਭ ਤੋਂ ਹੇਠਲਾ ਪੱਧਰ ਹੈ। ਪਿਛਲੇ 12 ਮਹੀਨਿਆਂ ਵਿਚ Bajaj Finance ਦੇ ਸ਼ੇਅਰ 30 ਤੱਕ ਚੜ੍ਹੇ। ਇਸ ਦੌਰਾਨ ਸੈਂਸੈਕਸ 'ਚ ਸਿਰਫ 6 ਫੀਸਦੀ ਦੀ ਤੇਜ਼ੀ ਆਈ ਹੈ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਕੰਪਨੀ ਦੇ ਨਤੀਜੇ ਕਮਜ਼ੋਰ ਸਨ। Bajaj Finance ਦੇ ਕਮਜ਼ੋਰ ਨਤੀਜਿਆਂ ਤੋਂ ਖਪਤ ਘੱਟਣ ਦੇ ਸੰਕੇਤ ਮਿਲੇ ਹਨ। ਪਹਿਲੀ ਤਿਮਾਹੀ ਦੇ ਨਤੀਜੇ ਜਿਸ ਦਿਨ ਆਏ ਸਨ ਉਸ ਦਿਨ ਵੀ Bajaj Finance ਦੇ ਸ਼ੇਅਰਾਂ ਵਿਚ 8 ਫੀਸਦੀ ਦੀ ਗਿਰਾਵਟ ਆਈ ਸੀ।
ਖਪਤ ਕਮਜ਼ੋਰ ਰਹਿਣ ਦੇ ਕਾਰਨ Bajaj Finance ਦਾ ਰੈਵੇਨਿਊ ਗ੍ਰੋਥ ਵੀ ਕਮਜ਼ੋਰ ਸੀ। Bajaj Finance ਦਾ ਕਾਰੋਬਾਰ ਮਾਡਲ ਲੋਨ ਵੰਡਣ ਅਤੇ ਈ.ਐਮ.ਆਈ. 'ਚ ਵਾਪਸ ਲੈਣ ਦਾ ਹੈ।
ਇਸ ਸਾਲ ਵਰਲਡ ਕੱਪ ਹੋਣ ਦੇ ਬਾਵਜੂਦ ਟੀ.ਵੀ. ਦੀ ਸੇਲ ਕਮਜ਼ੋਰ ਰਹੀ। ਇਸ ਦਾ ਅਸਰ ਕੰਪਨੀ ਦੇ ਕਾਰੋਬਾਰ 'ਤੇ ਵੀ ਪਿਆ।
ਡਾਬਰ ਨੂੰ 363.1 ਕਰੋੜ ਰੁਪਏ ਦਾ ਮੁਨਾਫਾ
NEXT STORY