ਮੁੰਬਈ—ਬੈਂਕ ਆਫ ਮਹਾਰਾਸ਼ਟਰ ਨੂੰ ਦਸੰਬਰ 'ਚ ਖਤਮ ਤਿਮਾਹੀ 'ਚ 135 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਇਸ 'ਚ ਪਿਛਲੇ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਉਸ ਨੂੰ 3,764 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਬੈਂਕ ਨੇ ਬਿਆਨ 'ਚ ਕਿਹਾ ਕਿ ਖਰਚਿਆਂ 'ਤੇ ਕੰਟਰੋਲ, ਚੰਗੀ ਵਸੂਲੀ ਅਤੇ ਵਿਆਜ ਆਮਦਨ ਵਧਣ ਨਾਲ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ ਵਧ ਕੇ 135 ਕਰੋੜ ਰੁਪਏ ਹੋ ਗਿਆ ਹੈ। ਸਾਲ 2019-20 ਦੀ ਤੀਜੀ ਤਿਮਾਹੀ 'ਚ ਬੈਂਕ ਦੀ ਵਿਆਜ਼ ਆਮਦਨ 36 ਫੀਸਦੀ ਵਧ ਕੇ 1,186 ਕਰੋੜ ਰੁਪਏ ਹੋ ਗਈ। ਇਸ ਦੌਰਾਨ ਬੈਂਕ ਦਾ ਸ਼ੁੱਧ ਵਿਆਜ ਮਾਰਜਨ 2018-19 ਦੀ ਤਿਮਾਹੀ 'ਚ 2.41 ਫੀਸਦੀ ਤੋਂ ਵਧ ਕੇ 2019-20 ਦੀ ਇਸ ਤਿਮਾਹੀ 'ਚ 2.86 ਫੀਸਦੀ ਹੋ ਗਿਆ। ਦਸੰਬਰ 2019 ਨੂੰ ਖਤਮ ਨੌ ਮਹੀਨੇ ਦੇ ਸਮੇਂ 'ਚ ਬੈਂਕ ਦਾ ਸ਼ੁੱਧ ਲਾਭ 331 ਕਰੋੜ ਰੁਪਏ ਰਿਹਾ। ਇਸ ਨਾਲ ਇਕ ਸਾਲ ਪਹਿਲਾਂ ਇਸ ਮਿਆਦ 'ਚ ਬੈਂਕ ਨੂੰ 4,856 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਸਾਲ 2019-20 ਦੀ ਅਪ੍ਰੈਲ-ਦਸੰਬਰ ਮਿਆਦ 'ਚ ਬੈਂਕ ਦਾ ਕੁੱਲ ਐੱਨ.ਪੀ.ਏ. ਸੁਧਰ ਕੇ 16.77 ਫੀਸਦੀ ਭਾਵ 15,746 ਕਰੋੜ ਰੁਪਏ ਹੋ ਗਿਆ ਹੈ। 2018-19 ਦੀ ਸਮਾਨ ਮਿਆਦ 'ਚ ਇਹ ਅੰਕੜਾ 17.31 ਫੀਸਦੀ ਭਾਵ 15,509 ਕਰੋੜ ਰੁਪਏ ਸੀ। ਇਸ ਦੌਰਾਨ ਸ਼ੁੱਧ ਐੱਨ.ਪੀ.ਏਅ. ਵੀ 5.91 ਫੀਸਦੀ (4,647 ਕਰੋੜ ਰੁਪਏ) ਤੋਂ ਘੱਟ ਹੋ ਕੇ 5.46 ਫੀਸਦੀ (4,507 ਕਰੋੜ ਰੁਪਏ) 'ਤੇ ਆ ਗਿਆ ਹੈ।
ਸੈਂਕੜਾਂ ਜਿਊਲਰਸ ਨੂੰ ਆਮਦਨ ਟੈਕਸ ਵਿਭਾਗ ਦਾ ਨੋਟਿਸ, ਬਚਾਅ ਲਈ ਕੀਤੀ ਇਹ ਅਪੀਲ
NEXT STORY