ਮੁੰਬਈ — ਭਾਰਤੀ ਸਟੇਟ ਬੈਂਕ(SBI) ਅਤੇ ਹੋਰ ਜਨਤਕ ਖੇਤਰ ਦੇ ਬੈਂਕਾਂ ਨੇ ਪਤੰਜਲੀ ਆਯੁਰਵੈਦ ਨੂੰ ਰੁਚੀ ਸੋਇਆ ਦੀ ਪ੍ਰਾਪਤੀ ਲਈ 4,000 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਫੈਸਲਾ ਕੀਤਾ ਹੈ। ਰੁਚੀ ਸੋਇਆ ਕ੍ਰੈਡਿਟ ਇਨਸੋਲਵੈਂਸੀ ਅਤੇ ਦਿਵਾਲੀਆ ਕੋਡ ਦੇ ਤਹਿਤ ਦਿਵਾਲੀਆ ਪ੍ਰਕਿਰਿਆ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਪਹਿਲਾਂ ਬੈਂਕਾਂ ਵਲੋਂ ਕਰਜ਼ਾ ਦੇਣ 'ਤੇ ਸਹਿਮਤੀ ਨਹੀਂ ਜਤਾਈ ਗਈ ਸੀ, ਜਿਸ ਕਾਰਨ ਰੁਚੀ ਸੋਇਆ ਦੇ ਸੌਦੇ ਨੂੰ ਲੈ ਕੇ ਖਦਸ਼ਾ ਬਣਿਆ ਹੋਇਆ ਸੀ।
ਬੈਂਕਾਂ ਵਲੋਂ ਕਰਜ਼ਾ ਦੇਣ 'ਤੇ ਸਹਿਮਤ ਹੋਣ ਨਾਲ ਸਰਕਾਰੀ ਬੈਂਕਾਂ ਨੂੰ ਰੁਚੀ ਸੋਇਆ 'ਚ ਆਪਣੇ ਪਹਿਲੇ ਦੇ ਨਿਵੇਸ਼ 'ਤੇ 65 ਫੀਸਦੀ ਨੁਕਸਾਨ ਦੇ ਨਾਲ ਹੱਲ ਕਰਨ 'ਚ ਮਦਦ ਮਿਲੇਗੀ। ਸਟੇਟ ਬੈਂਕ ਦੀ ਅਗਵਾਈ 'ਚ ਬੈਂਕਾਂ ਨੇ ਕਰਜ਼ੇ ਦਾ ਭੁਗਤਾਨ ਨਾ ਕਰਨ 'ਤੇ ਰੁਚੀ ਸੋਇਆ 'ਤੇ 12,146 ਕਰੋੜ ਰੁਪਏ ਦਾ ਦਾਅਵਾ ਕੀਤਾ ਸੀ। ਪਤੰਜਲੀ ਗਰੁੱਪ ਦੇ ਬੁਲਾਰੇ ਨਾਲ ਇਸ ਬਾਰੇ 'ਚ ਪੱਖ ਜਾਣਨ ਲਈ ਸੰਪਰਕ ਨਹੀਂ ਹੋ ਸਕਿਆ। ਕੇਅਰ ਰੇਟਿੰਗਸ ਵਲੋਂ ਅਕਤੂਬਰ 'ਚ ਪਤੰਜਲੀ ਦੀ ਰੇਟਿੰਗ ਵਾਪਸ ਲਏ ਜਾਣ ਦੇ ਬਾਅਦ ਬੈਂਕਾਂ ਵਲੋਂ ਕੰਪਨੀ ਨੂੰ ਇਹ ਕਰਜ਼ਾ ਦਿੱਤਾ ਜਾ ਰਿਹਾ ਹੈ। 24 ਅਕਤਬੂਰ ਨੂੰ ਕੇਅਰ ਨੇ ਕੰਪਨੀ ਦੀ ਰੇਟਿੰਗ 'ਕੇਅਰ ਏ-' ਨੂੰ ਵਾਪਸ ਲੈ ਲਿਆ ਸੀ। 17 ਅਕਤੂਬਰ ਨੂੰ ਕੇਅਰ ਨੇ 4,350 ਕਰੋੜ ਰੁਪਏ 'ਚ ਰੁਚੀ ਸੋਇਆ ਦੀ ਪ੍ਰਾਪਤੀ ਨੂੰ ਦੇਖਦੇ ਹੋਏ ਕੰਪਨੀ ਦੀ ਰੇਟਿੰਗਸ 'ਵਾਚ ਅਤੇ ਵਧਦੀਆਂ ਪਰੇਸ਼ਾਨੀਆਂ' ਕਰ ਦਿੱਤੀ ਸੀ ਕਿਉਂਕਿ ਇਹ ਮਾਰਚ 2019 'ਚ ਪਤੰਜਲੀ ਆਯੁਰਵੈਦ ਦੀ ਕੁੱਲ ਹੈਸਿਅਤ ਦਾ 151 ਫੀਸਦੀ ਸੀ। ਇਸ ਤੋਂ ਪਹਿਲਾਂ ਉਸਦੀ ਰੇਟਿੰਗਸ ਦੋ ਪੱਧਰ ਘਟਾ ਕੇ ਕੇਅਰ ਏ- ਕਰ ਦਿੱਤਾ ਸੀ।
ਪਤੰਜਲੀ ਆਯੁਰਵੈਦ ਪਤੰਜਲੀ ਗਰੁੱਪ ਦੀ ਸਭ ਤੋਂ ਵੱਡੀ ਕਾਰੋਬਾਰੀ ਇਕਾਈ ਹੈ। ਅਜਿਹੇ 'ਚ ਰੁਚੀ ਸੋਇਆ ਦੀ ਪ੍ਰਾਪਤੀ ਦਾ ਜ਼ਿਆਦਾ ਭਾਰ ਇਸੇ ਕੰਪਨੀ ਨੂੰ ਸਹਿਣ ਕਰਨਾ ਪਵੇਗਾ। ਇਸ ਦੇ ਨਾਲ ਹੀ FMCG, ਹਰਬਲ ਅਤੇ ਆਯੁਰਵੈਦ ਉਤਪਾਦਾਂ ਨੂੰ ਲੈ ਕੇ ਵਧ ਰਹੀ ਮੁਕਾਬਲੇਬਾਜ਼ੀ ਵੀ ਕੰਪਨੀ ਲਈ ਚਿੰਤਾ ਦਾ ਵਿਸ਼ਾ ਹੈ। ਕੰਪਨੀ ਨੇ ਕਿਹਾ ਕਿ ਰੁਚੀ ਸੋਇਆ ਦੀ ਪ੍ਰਾਪਤੀ ਲਈ 900 ਕਰੋੜ ਰੁਪਏ ਦਾ ਵਿੱਤ ਪੋਸ਼ਣ ਖਾਸ ਕੰਪਨੀ ਵਲੋਂ ਕੀਤਾ ਜਾਵੇਗਾ ਪਰ ਅਜੇ ਤੱਕ ਅਜਿਹਾ ਨਹੀਂ ਹੋ ਸਕਿਆ ਹੈ।
ਪਿਆਜ਼ ਦਾ ਥੋਕ ਮੁੱਲ 100 ਤੋਂ ਪਾਰ, ਹੋਰ ਹਿੱਲੇਗਾ ਰਸੋਈ ਦਾ ਬਜਟ
NEXT STORY