ਨਵੀਂ ਦਿੱਲੀ—ਜਨਤਕ ਖੇਤਰ ਦੀ ਭੇਲ ਨੇ ਤੇਲੰਗਾਨਾ 'ਚ ਕਾਲੇਸ਼ਵਰਮ ਲਿਫਟ ਸਿੰਚਾਈ ਪ੍ਰਾਜੈਕਟ ਦੀਆਂ ਦੋ ਹੋਰ ਪੰਪ ਇਕਾਈਆਂ ਚਾਲੂ ਕੀਤੀਆਂ ਹਨ। ਕੰਪਨੀ ਨੇ 116-116 ਮੈਗਾਵਾਟ ਦੀ ਯੂਨਿਟ 3 ਅਤੇ 4 ਚਾਲੂ ਕੀਤੀ ਹੈ। ਭੇਲ ਨੇ ਇਕ ਬਿਆਨ 'ਚ ਕਿਹਾ ਕਿ ਹਰੇਕ ਇਕਾਈ ਲਈ ਪੰਪ ਪ੍ਰਤੀ ਸੈਂਕਿੰਡ 89-16 ਘਨ ਮੀਟਰ ਪਾਣੀ ਨੂੰ 105.5 ਮੀਟਰ ਖਿੱਚਦਾ ਹੈ। ਤੇਲੰਗਾਨਾ ਸਰਕਾਰ ਵਲੋਂ ਵਿਕਸਿਤ ਨਵੀਂ ਲਿਫਟ ਸਿੰਚਾਈ ਪ੍ਰਾਜੈਕਟ ਸੂਬੇ ਦੇ ਪੇੱਡਾਪੱਲੀ ਜ਼ਿਲੇ 'ਚ ਸਥਿਤ ਹੈ। ਪ੍ਰਾਜੈਕਟ ਦੇ ਤਹਿਤ ਉਪਯੋਗ ਸਿੰਚਾਈ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਕਾਲੇਸ਼ਵਰਮ ਲਿਫਟ ਸਿੰਚਾਈ ਪ੍ਰਾਜੈਕਟਾਂ 'ਚ 116-116 ਮੈਗਾਵਾਟ ਦੀਆਂ ਸੱਤ ਇਕਾਈਆਂ ਲਗਾਈਆਂ ਜਾਣੀਆਂ ਹਨ। ਇਸ 'ਚੋਂ ਪਿਛਲੇ ਮਹੀਨੇ ਦੋ ਇਕਾਈਆਂ ਚਾਲੂ ਕੀਤੀਆਂ ਗਈਆਂ ਸਨ।
ਰਿਕਾਰਡ ਹਾਈ 'ਤੇ ਪਹੁੰਚੇ ਬਾਜ਼ਾਰ 'ਤੇ ਬਿਕਵਾਲੀ ਦਾ ਪ੍ਰੈੱਸ਼ਰ, ਸੈਂਸੈਕਸ 382 ਅੰਕ ਕਮਜ਼ੋਰ
NEXT STORY