ਨਵੀਂ ਦਿੱਲੀ— ਸਰਕਾਰ ਨੇ ਜੁਲਾਈ ਬਜਟ 'ਚ ਕਾਰਪੋਰੇਟਾਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਾਰਪੋਰੇਟ ਟੈਕਸ 400 ਕਰੋੜ ਰੁਪਏ ਤਕ ਦੇ ਟਰਨਓਵਰ ਵਾਲੀਆਂ ਕੰਪਨੀਆਂ ਲਈ ਘਟਾ ਕੇ 25 ਫੀਸਦੀ ਕਰ ਦਿੱਤਾ ਹੈ, ਜੋ ਹੁਣ ਤਕ 30 ਫੀਸਦੀ ਸੀ। ਇਸ ਨਾਲ ਉਨ੍ਹਾਂ ਕੰਪਨੀਆਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਦਾ ਸਾਲਾਨਾ ਕਾਰੋਬਾਰ 400 ਕਰੋੜ ਕਰੋੜ ਰੁਪਏ ਤਕ ਹੈ। ਕਾਰਪੋਰੇਟਾਂ ਦਾ ਟੈਕਸ ਬੋਝ ਘੱਟ ਹੋਣ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ।
ਹੁਣ ਤਕ ਸਾਲਾਨਾ 250 ਕਰੋੜ ਰੁਪਏ ਤਕ ਦੇ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਹੀ ਰਾਹਤ ਮਿਲੀ ਹੋਈ ਸੀ। ਇਨ੍ਹਾਂ ਲਈ ਕਾਰਪੋਰੇਟ ਟੈਕਸ ਦਰ 25 ਫੀਸਦੀ ਸੀ, ਜਦੋਂ ਕਿ 250 ਕਰੋੜ ਤੋਂ ਵੱਧ ਦੇ ਕਾਰੋਬਾਰ ਵਾਲੀਆਂ ਕੰਪਨੀਆਂ ਨੂੰ 30 ਫੀਸਦੀ ਕਾਰਪੋਰੇਟ ਟੈਕਸ ਭਰਨਾ ਪੈ ਰਿਹਾ ਸੀ। ਬਜਟ 2015 'ਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਰਪੋਰੇਟ ਟੈਕਸ ਦੀ ਦਰ ਨੂੰ ਹੌਲੀ-ਹੌਲੀ 25 ਫੀਸਦੀ ਤਕ ਘਟਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਨਵੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੂਰਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਜਿਨ੍ਹਾਂ ਕੰਪਨੀਆਂ ਦੀ ਵਿਕਰੀ 250 ਕਰੋੜ ਰੁਪਏ ਤਕ ਹੈ ਉਨ੍ਹਾਂ ਲਈ ਕਾਰਪੋਰੇਟ ਟੈਕਸ ਦਰ 25 ਫੀਸਦੀ ਹੈ, ਕਿਸੇ ਨਵੀਂ ਮੈਨੂਫੈਕਚਰਿੰਗ ਕੰਪਨੀ ਲਈ ਵੀ ਇਹੀ ਦਰ ਹੈ। ਉੱਥੇ ਹੀ, ਜਿਨ੍ਹਾਂ ਦੀ ਵਿਕਰੀ 250 ਕਰੋੜ ਰੁਪਏ ਤੋਂ ਉੱਪਰ ਹੈ ਉਨ੍ਹਾਂ ਲਈ ਟੈਕਸ ਦਰ 30 ਫੀਸਦੀ ਸੀ। ਵਿਦੇਸ਼ੀ ਕੰਪਨੀਆਂ ਲਈ ਕਾਰਪੋਰੇਟ ਟੈਕਸ ਦੀ ਦਰ 40 ਫੀਸਦੀ ਹੈ।
ਨੈਸ਼ਨਲ ਫਾਊਂਡੇਸ਼ਨ ਰਿਸਰਚ ਦੀ ਹੋਵੇਗੀ ਸਥਾਪਨਾ, ਉੱਚ ਸਿੱਖਿਆ ਲਈ 400 ਕਰੋੜ ਰੁਪਏ ਹੋਣਗੇ ਖਰਚ
NEXT STORY