ਨਵੀਂ ਦਿੱਲੀ — ਜੇਕਰ ਤੁਸੀਂ ਇਸ ਮਹੀਨੇ ਘਰ ਅਤੇ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਬਿਹਤਰ ਮੌਕਾ ਹੈ। ਦਰਅਸਲ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਲਈ ਹੋਮ ਅਤੇ ਕਾਰ ਲੋਨ 'ਤੇ 'ਫੈਸਟੀਵਲ ਬੋਨਾਜ਼ਾ ਆਫਰਜ਼' ਦੀ ਸ਼ੁਰੂਆਤ ਕੀਤੀ ਹੈ।
ਮਾਰਗੇਜ ਲੋਨ 'ਤੇ ਵੀ ਮਿਲੇਗੀ ਛੋਟ
ਪੰਜਾਬ ਨੈਸ਼ਨਲ ਬੈਂਕ ਵਲੋਂ ਸੋਸ਼ਲ ਮੀਡੀਆ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਤੁਸੀਂ ਜ਼ੀਰੋ ਪ੍ਰੋਸੈਸਿੰਗ ਅਤੇ ਦਸਤਾਵੇਜ਼ ਫੀਸ(Documentation Fees) 'ਤੇ ਹੋਮ-ਕਾਰ ਲੋਨ ਲੈ ਸਕਦੇ ਹੋ। ਇਸ ਤੋਂ ਇਲਾਵਾ ਮਾਰਗੇਜ ਲੋਨ 'ਤੇ 50 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਾਰਗੇਜ ਲੋਨ ਦੇ ਤਹਿਤ ਜਾਇਦਾਦ ਨੂੰ ਬੈਂਕ ਕੋਲ ਗਿਰਵੀ ਰੱਖਿਆ ਜਾਂਦਾ ਹੈ। ਮਾਰਗੇਜ ਲੋਨ ਦੀ ਰਕਮ ਜਾਇਦਾਦ ਦੀ ਸਥਿਤੀ ਅਤੇ ਬੈਂਕ ਦੀ ਲੋਨ ਪਾਲਸੀ 'ਤੇ ਨਿਰਭਰ ਕਰਦੀ ਹੈ।
ਮਿਲਣਗੇ ਬਿਹਤਰ ਆਫਰਸ
ਬੈਂਕਾਂ ਵਲੋਂ ਜਦੋਂ ਲੋਨ ਜਾਰੀ ਕੀਤੇ ਜਾਂਦੇ ਹਨ ਤਾਂ ਇਸ ਦੇ ਬਦਲੇ ਡਾਕਿਊਮੇਂਟੇਸ਼ਨ(Documentation) ਜਾਂ ਪ੍ਰੋਸੈਸਿੰਗ ਫੀਸ ਦੇ ਤੌਰ 'ਤੇ ਮੋਟੀ ਰਕਮ ਵਸੂਲੀ ਜਾਂਦੀ ਹੈ। ਜ਼ਿਆਦਾਤਰ ਬੈਂਕਾਂ ਵਿਚ ਇਹ ਰਕਮ ਕੁੱਲ ਲੋਨ ਦਾ 1 ਫੀਸਦੀ ਜਾਂ ਇਸ ਤੋਂ ਜ਼ਿਆਦਾ ਹੁੰਦਾ ਹੈ। ਕਹਿਣ ਦਾ ਮਤਲਬ ਹੈ ਕਿ ਜੇਕਰ ਤੁਸੀਂ ਹੋਮ ਜਾਂ ਕਾਰ ਲੋਨ ਲੈ ਰਹੇ ਹੋ ਤਾਂ ਤੁਹਾਡੇ ਲਈ ਪੰਜਾਬ ਨੈਸ਼ਨਲ ਬੈਂਕ ਦਾ ਆਫਰ ਬਿਹਤਰ ਹੋ ਸਕਦਾ ਹੈ।
ਬਸ ਦੋ ਦਿਨਾਂ ਬਾਅਦ ਮੰਡੀਆਂ ਦੀ ਰੌਣਕ ਬਣੇਗਾ ਵਿਦੇਸ਼ੀ ਪਿਆਜ਼, ਮਿਲੇਗਾ ਸਸਤਾ
NEXT STORY