ਮੁੰਬਈ—ਬਿਟਕੁਆਇਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਆਰ.ਬੀ.ਆਈ. ਸਰਕੁਲਰ 'ਤੇ ਰੋਕ ਲਗਾਉਣ ਤੋਂ ਬਾਅਦ ਭਾਵ ਵੀਰਵਾਰ ਤੋਂ ਬਾਅਦ ਬੈਂਕ ਅਤੇ ਵਿੱਤ ਸੰਸਥਾਨ ਇਸ ਨਾਲ ਜੁੜੇ ਆਪਰੇਸ਼ਨ ਬੰਦ ਕਰ ਦੇਵੇਗੀ। ਸਿਰਫ ਬਿਟਕੁਆਇਨ ਹੀ ਨਹੀਂ, ਸਗੋਂ ਹਰ ਤਰ੍ਹਾਂ ਦੀ ਕ੍ਰਿਪਟੋਕਰੰਸੀ ਨਾਲ ਜੁੜਿਆ ਆਪਰੇਸ਼ਨ ਬੰਦ ਕਰ ਦਿੱਤਾ ਜਾਵੇਗਾ।
ਅਜਿਹੇ 'ਚ ਜੇਕਰ ਤੁਸੀਂ ਵੀ ਬਿਟਕੁਆਇਨ ਸਮੇਤ ਹੋਰ ਕਿਸੇ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਦੇ ਹੋ ਤਾਂ ਅਜੇ ਵੀ ਤੁਹਾਡੇ ਕੋਲ ਵਿਕਲਪ ਬਚੇ ਹੋਏ ਹਨ।
ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ ਵਲੋਂ ਬੈਂਕਾਂ ਨੂੰ ਤਿੰਨ ਮਹੀਨੇ ਦੀ ਡੈੱਡਲਾਈਨ ਦਿੱਤੀ ਗਈ ਸੀ ਉਨ੍ਹਾਂ ਨੂੰ ਇਸ ਦੌਰਾਨ ਕ੍ਰਿਪਟੋਕਰੰਸੀ ਨਾਲ ਜੁੜੇ ਆਪਰੇਸ਼ਨ ਬੰਦ ਕਰਨ ਲਈ ਕਿਹਾ ਗਿਆ ਸੀ। ਇਸ ਦਾ ਆਖਰੀ ਅੱਜ ਭਾਵ ਵੀਰਵਾਰ ਨੂੰ ਹੈ। ਇਸ ਦਾ ਮਤਲਬ ਇਹ ਹੈ ਕਿ 5 ਜੁਲਾਈ ਤੋਂ ਬਾਅਦ ਤੁਸੀਂ ਕ੍ਰਿਪਟੋਕਰੰਸੀ 'ਚ ਨਾ ਕੁਝ ਖਰੀਦ ਪਾਓਗੇ ਅਤੇ ਨਾ ਹੀ ਵੇਚ ਪਾਓਗੇ।
ਦੱਸ ਦੇਈਏ ਕਿ ਹੁਣ ਤੱਕ 5 ਜੁਲਾਈ ਤੋਂ ਬਾਅਦ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਨ ਅਤੇ ਇਸ ਤੋਂ ਬਚਣ ਨੂੰ ਲੈ ਕੇ ਕੋਈ ਨਵਾਂ ਪ੍ਰਬੰਧ ਨਹੀਂ ਆਇਆ ਹੈ। ਅਜਿਹੇ 'ਚ ਤੁਹਾਡੇ ਲਈ ਸਭ ਤੋਂ ਚੰਗਾ ਰਸਤਾ ਇਹ ਹੈ ਕਿ ਤੁਸੀਂ ਇਸ ਨੂੰ ਵੇਚ ਕੇ ਨਿਵੇਸ਼ ਤੋਂ ਬਾਹਰ ਨਿਕਲ ਜਾਓ ਕਿਉਂਕਿ ਇਸ ਤੋਂ ਬਾਅਦ ਵਰਚੁਅਲ ਕਰੰਸੀ ਨੂੰ ਰੁਪਏ 'ਚ ਵੇਚਣਾ ਅਤੇ ਖਰੀਦਣਾ ਮੁਸ਼ਕਿਲ ਹੋ ਜਾਵੇਗਾ।
ਆਮਦਨ ਕਰ ਵਿਭਾਗ ਨੇ ਜਾਰੀ ਕੀਤਾ 70 ਹਜ਼ਾਰ ਕਰੋੜ ਰੁਪਏ ਦਾ ਰੀਫੰਡ
NEXT STORY