ਨਵੀਂ ਦਿੱਲੀ — ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਸਰਕਾਰ ਨੂੰ ਬਜਟ ਤੋਂ ਪਹਿਲਾਂ ਪ੍ਰੋਤਸਾਹਨ ਆਧਾਰਿਤ ਕਬਾੜ ਨੀਤੀ ਲਿਆਉਣ ਅਤੇ ਭਾਰਤ ਸਟੇਜ (ਬੀ. ਐੱਸ.)-6 ਸਟੈਂਡਰਡ ਵਾਲੇ ਵਾਹਨਾਂ ’ਤੇ ਚੀਜ਼ ਅਤੇ ਸੇਵਾ ਕਰ (ਜੀ. ਐੱਸ. ਟੀ.) ਘਟਾ ਕੇ 18 ਫ਼ੀਸਦੀ ਕਰਨ ਦੀ ਅਪੀਲ ਕੀਤੀ ਹੈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ (ਸਿਆਮ) ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸੂਬਿਆਂ ਵਲੋਂ ਖਰੀਦੀਆਂ ਜਾਣ ਵਾਲੀਆਂ ਪੈਟਰੋਲ-ਡੀਜ਼ਲ ਬੱਸਾਂ ਲਈ ਬਜਟ ਵੰਡ ਵਧਾਉਣ ਦਾ ਵੀ ਸੁਝਾਅ ਦਿੱਤਾ।
ਸਿਆਮ ਦੇ ਪ੍ਰਧਾਨ ਰਾਜਨ ਵਢੇਰਾ ਨੇ ਕਿਹਾ, ‘‘ਅਸੀਂ ਵਿੱਤ ਮੰਤਰਾਲਾ ਨੂੰ ਪ੍ਰੋਤਸਾਹਨ ਆਧਾਰਿਤ ਕਬਾੜ ਨੀਤੀ ਦੇ ਐਲਾਨ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਸਟੇਟ ਟ੍ਰਾਂਸਪੋਰਟ ਕਾਰਪੋਰੇਸ਼ਨਸ ਵਲੋਂ ਖਰੀਦੀਆਂ ਜਾਣ ਵਾਲੀਆਂ ਪੈਟਰੋਲ/ਡੀਜ਼ਲ ਬੱਸਾਂ ਲਈ ਬਜਟ ਵੰਡ ਵਧਾਉਣ ਦੀ ਵੀ ਅਪੀਲ ਕੀਤੀ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਬੀ. ਐੱਸ.-6 ਸਟੈਂਡਰਡ ਵਾਲੇ ਵਾਹਨਾਂ ਦੀ ਲਾਗਤ ਜ਼ਿਆਦਾ ਹੋਣ ਨਾਲ ਮੰਗ ਪ੍ਰਭਾਵਿਤ ਹੋ ਸਕਦੀ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਆਪਣੇ ਸ਼ਹਿਰ ਦੇ ਭਾਅ
NEXT STORY