ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਇੰਡੀਗੋ ਜਹਾਜ਼ ਕੰਪਨੀ ਚਲਾਉਣ ਵਾਲੀ ਇੰਟਰਗਲੋਬ ਏਵੀਏਸ਼ਨ ਦੇ ਚੇਅਰਮੈਨ ਦੇਵਦਾਸ ਮਾਲਿਆ ਮੇਂਗਲੋਰ ਦਾ ਐਤਵਾਰ ਦਿਹਾਂਤ ਹੋ ਗਿਆ। ਉਹ ਕੰਪਨੀ ਦੇ ਗੈਰ-ਕਾਰਜਕਾਰੀ ਸਵਤੰਤਰ ਨਿਰਦੇਸ਼ਕ ਵੀ ਸਨ। ਇਕ ਨਿਊਜ਼ ਏਜੰਸੀ ਮੁਤਾਬਕ ਇੰਟਰਗਲੋਬ ਏਵੀਏਸ਼ਨ ਨੇ ਕਿਹਾ ਕਿ ਕੰਪਨੀ ਦੇ ਚੇਅਰਮੈਨ ਅਤੇ ਗੈਰ-ਕਾਰਜਕਾਰੀ ਸਵਤੰਤਰ ਨਿਰਦੇਸ਼ਕ ਦੇਵਦਾਸ ਮਾਲਿਆ ਮੇਂਗਲੋਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ ਬੈਂਕ ਆਫ ਬੜੌਦਾ ਅਤੇ ਬੈਂਕ ਆਫ ਮਹਾਰਾਸ਼ਟਰ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ 'ਤੇ ਵੀ ਕੰਮ ਕਰ ਚੁੱਕੇ ਸਨ। ਕਿਫਾਇਤੀ ਦਰ 'ਤੇ ਜਹਾਜ਼ ਸੇਵਾ ਦੇਣ ਵਾਲੀ ਇੰਡੀਗੋ ਅੰਤਰਰਾਸ਼ਟਰੀ ਸੰਪਰਕ ਸੁਵਿਧਾ ਉਪਲੱਬਧ ਕਰਵਾਉਣ ਵਾਲੇ ਦੁਨੀਆ ਦੀ 5 ਸਭ ਤੋਂ ਸਸਤੀ ਏਅਰਲਾਇੰਸ 'ਚ ਸ਼ਾਮਲ ਹੈ। ਇੰਡੀਗੋ ਭਾਰਤ 'ਚ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਸਭ ਤੋਂ ਘੱਟ ਕੀਮਤ ਦੀ ਯਾਤਰੀ ਸੇਵਾ ਹੈ।
ਰੂੰ ਮੂਧੇ ਮੂੰਹ ਡਿੱਗਣ ਨਾਲ ਤੇਜੜੀਆਂ 'ਚ ਹਲਚਲ
NEXT STORY