ਬੀਜਿੰਗ—ਚੀਨ ਨੇ ਆਪਣੀ ਅਰਥਵਿਵਸਥਾ ਦੇ ਅਨੁਮਾਨ ਨੂੰ ਸੰਸ਼ੋਧਿਤ ਕਰਕੇ ਹੋਏ 2.1 ਫੀਸਦੀ ਵਧਾ ਦਿੱਤਾ ਹੈ। ਗਣਨਾ ਦੇ ਨਤੀਜਿਆਂ ਦੇ ਬਾਅਦ ਚੀਨ ਨੇ 2018 ਲਈ ਆਪਣੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਅਨੁਮਾਨ ਨੂੰ ਸੰਸ਼ੋਧਿਤ ਕਰ 91,930 ਅਰਬ ਯੁਆਨ ਜਾਂ 13,100 ਅਰਬ ਡਾਲਰ ਕਰ ਦਿੱਤਾ ਹੈ। ਰਾਸ਼ਟਰੀ ਸੰਖਿਅਕੀ ਬਿਊਰੋ ਨੇ ਸ਼ੁੱਕਰਵਾਰ ਨੂੰ ਇਸ ਸੰਸ਼ੋਧਨ ਦੇ ਬਾਰੇ 'ਚ ਜਾਣਕਾਰੀ ਦਿੱਤੀ। ਇਸ ਨਾਲ ਚੀਨ ਦੇ ਕਮਿਊਨਿਟ ਨੇਤਾਵਾਂ ਦੇ 2010 ਤੋਂ 2020 ਦੇ ਦੌਰਾਨ ਦੇਸ਼ ਦੀ ਜੀ.ਡੀ.ਪੀ. ਦੇ ਆਕਾਰ ਨੂੰ ਦੁੱਗਣਾ ਕਰਨ ਦੇ ਟੀਚੇ ਨੂੰ ਹਾਸਲ ਕਰਨ ਦੀ ਸੰਭਾਵਨਾ ਵਧ ਗਈ ਹੈ। ਸਰਕਾਰ ਦੀ ਯੋਜਨਾ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਜੀ.ਡੀ.ਪੀ.ਵਾਧੇ ਦੇ ਸੰਸ਼ੋਧਤ ਅਨੁਮਾਨ ਨੂੰ ਵੀ ਜਾਰੀ ਕਰਨ ਦੀ ਹੈ। ਹਾਲਾਂਕਿ ਸਰਕਾਰ ਵਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਨੂੰ ਕਦੋਂ ਜਾਰੀ ਕੀਤਾ ਜਾਵੇਗਾ। ਪਿਛਲੇ ਅਨੁਮਾਨ 'ਚ 2018 'ਚ ਦੇਸ਼ ਦੀ ਜੀ.ਡੀ.ਪੀ. 9,030 ਅਰਬ ਯੁਆਨ ਜਾਂ 12,800 ਅਰਬ ਡਾਲਰ ਮਾਪਿਆ ਗਿਆ ਸੀ। ਇਹ 2018 'ਚ ਅਮਰੀਕਾ ਦੇ 20,500 ਅਰਬ ਡਾਲਰ ਦੇ ਜੀ.ਡੀ.ਪੀ. ਤੋਂ ਕਾਫੀ ਪਿੱਛੇ ਹਨ।
ਹਾਲਾਂਕਿ 2018 'ਚ ਅਮਰੀਕਾ ਦੀ ਅਰਥਵਿਵਸਥਾ ਦੀ ਵਾਧਾ ਦਰ 2.6 ਫੀਸਦੀ ਰਹੀ ਸੀ ਜੋ ਚੀਨ ਦੀ ਤੁਲਨਾ 'ਚ ਕਾਫੀ ਘੱਟ ਹੈ। ਚਾਲੂ ਸਾਲ ਦੀ ਜੁਲਾਈ-ਸਤੰਬਰ ਦੀ ਤਿਮਾਹੀ 'ਚ ਚੀਨ ਦੀ ਵਾਧਾ ਦਰ ਛੇ ਫੀਸਦੀ ਰਹੀ ਸੀ।
ਅਪ੍ਰੈਲ-ਅਕਤੂਬਰ 'ਚ ਬਿਜਲੀ ਖੇਤਰ ਨੂੰ ਕੋਲ ਇੰਡੀਆ ਦੀ ਕੋਲਾ ਸਪਲਾਈ 8.5 ਫੀਸਦੀ ਘਟੀ
NEXT STORY