ਵਾਸ਼ਿੰਗਟਨ — ਯੂਰਪੀ ਕੇਂਦਰੀ ਬੈਂਕ ਦਾ ਮੁਖੀ ਨਾਮਜ਼ਦ ਕੀਤੇ ਜਾਣ ਦੇ ਬਾਅਦ ਅੰਤਰਰਾਸ਼ਟਰੀ ਮੁਦਰਾ ਫੰਡ(IMF ) ਦੀ ਪਹਿਲੀ ਮੈਨੇਜਿੰਗ ਡਾਇਰੈਕਟਰ ਔਰਤ ਕ੍ਰਿਸਟੀਨ ਲਗਾਡਰ ਨੇ IMF ਮੁਖੀ ਦਾ ਅਹੁਦਾ ਛੱਡ ਦਿੱਤਾ ਹੈ। ਉਨ੍ਹਾਂ ਦੀ ਥਾਂ ਡੇਵਿਡ ਲਿਪਟਨ ਨੂੰ IMF ਦਾ ਐਕਟਿੰਗ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ ਹੈ। ਯੂਰਪੀ ਸੰਘ ਨੇ ਮੰਗਲਵਾਰ ਨੂੰ ਸ਼੍ਰੀਮਤੀ ਲਗਾਡਰ ਨੂੰ ਈ.ਸੀ.ਬੀ. ਦਾ ਮੁਖੀ ਨਾਮਜ਼ਦ ਕੀਤਾ ਸੀ। ਉਗ 01 ਨਵੰਬਰ ਤੋਂ ਆਪਣਾ ਚਾਰਜ ਸੰਭਾਲੇਗੀ। ਉਨ੍ਹਾਂ ਨੇ ਇਕ ਬਿਆਨ ਜਾਰੀ ਕਰਕੇ ਕਿਹਾ, 'ਯੂਰਪੀ ਕੇਂਦਰੀ ਬੈਂਕ ਦਾ ਮੁਖੀ ਨਾਮਜਦ ਕੀਤੇ ਜਾਣ 'ਤੇ ਮੈਂ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਇਸ ਦ੍ਰਿਸ਼ਟੀਕੋਣ 'ਚ ਮੈਂ ਅਤੇ IMF ਦੀ ਕਾਰਜਕਾਰੀ ਬੋਰਡ ਦੀ ਐਥਿਕਸ ਕਮੇਟੀ ਨਾਲ ਸਲਾਹ ਦੇ ਬਾਅਦ ਮੈਂ ਅਸਥਾਈ ਰੂਪ ਨਾਲ IMF ਮੈਨੇਜਿੰਗ ਡਾਇਰੈਕਟਰ ਦੀਆਂ ਜਿੰਮੇਵਾਰੀਆਂ ਤੋਂ ਮੁਕਤ ਹੋਣ ਦਾ ਫੈਸਲਾ ਕੀਤਾ ਹੈ।' IMF ਦੇ ਕਾਰਜਕਾਰੀ ਬੋਰਡ ਨੇ ਸ਼੍ਰੀਮਤੀ ਲਗਾਡਰ ਨੂੰ ਸ਼ੁੱਭ ਇੱਛਾ ਦਿੱਤੀ ਅਤੇ ਕਿਹਾ, ' ਅਸੀਂ ਨਾਮਜ਼ਦਗੀ ਦੀ ਮਿਆਦ ਲਈ ਅਹੁਦਾ ਛੱਡਣ ਦੇ ਸ਼੍ਰੀਮਤੀ ਲਗਾਰਡ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ।' ਕਾਰਜਕਾਰੀ ਪ੍ਰਬੰਧਕ ਨਿਰਦੇਸ਼ਕ ਦੇ ਰੂਪ ਵਿਚ ਪਹਿਲੇ ਉਪ ਪ੍ਰਬੰਧਕ ਨਿਰਦੇਸ਼ਕ ਡੇਵਿਡ ਲਿਪਟਨ 'ਤੇ ਸਾਨੂੰ ਪੂਰਾ ਭਰੋਸਾ ਹੈ। ਫਰਾਂਸ ਦੀ ਪ੍ਰਸਿੱਧ ਲੇਬਰ ਐਡਵੋਕੇਟ ਅਤੇ ਸਿਆਸਤਦਾਨ ਰਹੀ 63 ਸਾਲ ਦੀ ਲਗਾਡਰ ਜੁਲਾਈ 2011 'ਚ IMF ਮੁਖੀ ਬਣੀ ਸੀ। ਸਾਲ 2016 'ਚ ਇਹ ਦੁਬਾਰਾ ਪੰਜ ਸਾਲ ਦੇ ਕਾਰਜਕਾਲ ਲਈ ਚੁਣੀ ਗਈ। ਉਹ ਫਰਾਂਸ ਦੀ ਸਰਕਾਰ 'ਚ ਕਈ ਮਹੱਤਵਪੂਰਣ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੰਭਾਲ ਚੁੱਕੀ ਹਨ।
ਭਾਰਤ ਨੂੰ ਇਲੈਕਟ੍ਰੋਨਿਕ ਵਿਨਿਰਮਾਣ ਦਾ ਵੱਡਾ ਕੇਂਦਰ ਬਣਾਉਣ ਦਾ ਟੀਚਾ: ਪ੍ਰਸਾਦ
NEXT STORY