ਨਵੀਂ ਦਿੱਲੀ—ਅਗਲੇ ਫਾਈਨੈਂਸ਼ਲ ਈਅਰ ਦੀ ਸ਼ੁਰੂਆਤ 'ਚ ਸੀ.ਐੱਨ.ਜੀ., ਪੀ.ਐੱਨ.ਜੀ. ਅਤੇ ਐੱਲ.ਪੀ.ਜੀ ਦੀ ਕੀਮਤ ਵਧ ਸਕਦੀ ਹੈ। ਦਰਅਸਲ ਅਪ੍ਰੈਲ ਤੋਂ ਨੈਚੁਰਲ ਗੈਸ ਦੀ ਕੀਮਤ 'ਚ 18 ਫੀਸਦੀ ਦਾ ਵਾਧਾ ਹੋ ਸਕਦਾ ਹੈ, ਜਿਸ ਦਾ ਅਸਰ ਸੀ.ਐੱਨ.ਜੀ., ਪੀ.ਐੱਨ.ਜੀ. ਅਤੇ ਐੱਲ.ਪੀ.ਜੀ. ਦੀਆਂ ਕੀਮਤਾਂ 'ਚ ਦੇਖਣ ਨੂੰ ਮਿਲ ਸਕਦਾ ਹੈ। ਸੂਤਰਾਂ ਮੁਤਾਬਕ ਨੈਚੁਰਲ ਗੈਸ ਦੀ ਕੀਮਤ 'ਚ ਇਹ ਤੇਜ਼ੀ ਕੌਮਾਂਤਰੀ ਪੱਧਰ 'ਤੇ ਵਾਧੇ ਦੀ ਡਿਮਾਂਡ ਦੇ ਕਾਰਨ ਹੈ।
ਨੈਚੁਰਲ ਗੈਸ ਨੀਤੀ ਦੇ ਤਹਿਤ ਸਰਕਾਰ ਹਰ 6 ਮਹੀਨੇ 'ਚ ਨੈਚੁਰਲ ਗੈਸ ਦੀਆਂ ਕੀਮਤਾਂ ਤੈਅ ਕਰਦੀ ਹੈ। ਪਿਛਲੇ ਇਕ ਸਾਲ 'ਚ ਕੀਮਤਾਂ ਦੋ ਵਾਰ 5.9 ਅਤੇ 9.8 ਫੀਸਦੀ ਤੱਕ ਵਧੀਆਂ ਹਨ। ਇਸ ਵਾਰ ਇਹ ਸਿਲਸਿਲਾ ਜਾਰੀ ਰਹਿ ਸਕਦਾ ਹੈ।
ਪੈਟਰੋਲੀਅਮ ਮਿਨਿਸਟਰੀ ਦੇ ਸੂਤਰਾਂ ਮੁਤਾਬਕ ਘਰੇਲੂ ਬਾਜ਼ਾਰ 'ਚ ਨੈਚੁਰਲ ਗੈਸ ਦੀਆਂ ਕੀਮਤਾਂ ਇੰਟਰਨੈਸ਼ਨਲ ਮਾਰਕਿਟ ਦੇ ਹਿਸਾਬ ਨਾਲ ਤੈਅ ਹੁੰਦੀ ਹੈ। ਅਜਿਹੇ 'ਚ ਇਸ 'ਚ ਸਰਕਾਰੀ ਦਖਲਅੰਦਾਜੀ ਨਹੀਂ ਹੋ ਸਕਦੀ ਹੈ। ਇਧਰ ਨਵੰਬਰ-ਦਸੰਬਰ 'ਚ ਗਿਰਾਵਟ ਦੇ ਬਾਅਦ ਕਰੂਡ ਦੇ ਭਾਅ 'ਚ ਵੀ ਤੇਜ਼ੀ ਹੈ। ਸਾਲ ਦੀ ਸ਼ੁਰੂਆਤ 'ਚ ਹੁਣ ਤੱਕ ਕਰੂਡ 'ਚ 7 ਫੀਸਦੀ ਦਾ ਉਛਾਲ ਆਇਆ ਹੈ ਜਿਸ ਦਾ ਅਸਲ ਐੱਲ.ਪੀ.ਜੀ. ਦੀਆਂ ਕੀਮਤਾਂ 'ਤੇ ਵੀ ਪਿਆ ਹੈ।
3 ਦੇਸ਼ਾਂ ਦੇ ਪਾਸਪੋਰਟ ਲੈ ਕੇ ਘੁੰਮ ਰਿਹਾ ਸੀ ਨੀਰਵ ਮੋਦੀ, ਕਈ ਰੈਜ਼ੀਡੈਂਸੀ ਕਾਰਡ ਵੀ ਬਰਾਮਦ
NEXT STORY