ਨਵੀਂ ਦਿੱਲੀ—ਜਨਤਕ ਖੇਤਰ ਦਾ ਕਾਰਪੋਰੇਸ਼ਨ ਬੈਂਕ ਚਾਲੂ ਵਿੱਤੀ ਸਾਲ 'ਚ ਨਿੱਜੀ ਨਿਯੋਜਨ ਦੇ ਆਧਾਰ 'ਤੇ ਨਵੇਂ ਇਕਵਟੀ ਸ਼ੇਅਰ, ਬਾਂਡ ਜਾਰੀ ਕਰਕੇ ਜਾਂ ਰਾਈਟਸ ਇਸ਼ੂ ਜਾਂ ਪਾਤਰ ਸੰਸਥਾਗਤ ਨਿਯੋਜਨ (ਕਿਊ ਆਈ.ਪੀ.) ਦੇ ਰਾਹੀਂ 5,000 ਕਰੋੜ ਰੁਪਏ ਜੁਟਾਏਗਾ। ਕਾਰਪੋਰੇਸ਼ਨ ਬੈਂਕ ਨੇ ਵਿੱਤੀ ਸਾਲ 2018-19 ਦੀ ਆਪਣੀ ਸਾਲਾਨਾ ਰਿਪੋਰਟ 'ਚ ਕਿਹਾ ਕਿ ਉਹ 29 ਜੂਨ ਨੂੰ ਹੋਣ ਵਾਲੀ ਬੈਠਕ 'ਚ ਸ਼ੇਅਰਧਾਰਕਾਂ ਤੋਂ ਧਨ ਜੁਟਾਉਣ ਲਈ ਮਨਜ਼ੂਰੀ ਮੰਗੇਗਾ। ਬੈਂਕ ਨੇ ਕਿਹਾ ਕਿ ਉਹ ਬਾਸੇਲ ਤਿੰਨ ਦਿਸ਼ਾ-ਨਿਰਦੇਸ਼ਕਾਂ ਅਨੁਰੂਪ ਨਵੇਂ ਇਕਵਟੀ ਸ਼ੇਅਰ ਜਾਂ ਵਾਧੂ ਟੀਅਰ ਇਕ ਜਾਂ ਟੀਅਰ ਦੋ ਪੂੰਜੀ ਜਾਰੀ ਕਰਕੇ 5,000 ਕਰੋੜ ਰੁਪਏ ਜੁਟਾਏਗਾ। ਕਾਰਪੋਰੇਸ਼ਨ ਬੈਂਕ ਨੇ ਧਨ ਜੁਟਾਉਣ ਦੇ ਆਪਣੇ ਟੀਚੇ ਨੂੰ ਲੈ ਕੇ ਕਿਹਾ ਕਿ ਉਸ ਦੀਆਂ ਕਾਰੋਬਾਰੀ ਜ਼ਰੂਰਤਾਂ ਲਈ ਲਈ ਇਸ ਧਨ ਰਾਸ਼ੀ ਦੀ ਜ਼ਰੂਰਤ ਪੈ ਸਕਦੀ ਹੈ।
ਹੋਂਡਾ ਕਾਰਸ ਦੇ ਵਾਹਨ ਹੋਣਗੇ ਅਗਲੇ ਮਹੀਨੇ ਤੋਂ 1.2 ਫੀਸਦੀ ਤੱਕ ਮਹਿੰਗੇ
NEXT STORY