ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਟੀਕੇ ਦਾ ਉਤਪਾਦਨ ਕਰਨ ਜਾ ਰਹੇ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਕਿਹਾ ਕਿ ਪੂਰੀ ਦੁਨੀਆ ਕੋਵਿਡ-19 ਨਾਲ ਜੂਝ ਰਹੀ ਹੈ, ਇਸ ਲਈ ਅਸੀਂ ਇਸ ਦੀ ਕੀਮਤ ਘੱਟ ਤੋਂ ਘੱਟ ਰੱਖਾਂਗੇ।
ਉਨ੍ਹਾਂ ਨੇ ਕਿਹਾ ਕਿ ਇਸ 'ਤੇ ਸ਼ੁਰੂਆਤ 'ਚ ਮੁਨਾਫਾ ਨਹੀਂ ਕਮਾਇਆ ਜਾਵੇਗਾ। ਪੂਨਾਵਾਲਾ ਨੇ ਕਿਹਾ ਕਿ ਭਾਰਤ 'ਚ ਇਸ ਦੀ ਕੀਮਤ 1,000 ਰੁਪਏ ਦੇ ਆਸਪਾਸ ਰੱਖੀ ਜਾ ਸਕਦੀ ਹੈ।
ਇਕ ਚੈਨਲ ਨੂੰ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਟੀਕੇ ਦੀ ਮੰਗ ਬਹੁਤ ਜ਼ਿਆਦਾ ਹੋਵੇਗੀ। ਅਜਿਹੇ 'ਚ ਇਸ ਦੇ ਉਤਪਾਦਨ ਅਤੇ ਡਿਸਟ੍ਰਬਿਊਸ਼ਨ ਲਈ ਸਰਕਾਰੀ ਮਸ਼ੀਨਰੀ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਟੀਕੇ ਦੇ ਟ੍ਰਾਇਲ ਦੀ ਸ਼ੁਰੂਆਤ ਅਗਸਤ ਦੇ ਅੰਤ ਤੱਕ 5,000 ਸਵੈ-ਸੇਵਕਾਂ 'ਤੇ ਕੀਤੀ ਜਾਵੇਗੀ। ਜ਼ਰੂਰੀ ਮਨਜ਼ੂਰੀਆਂ ਮਿਲਣ ਤੋਂ ਬਾਅਦ ਅਗਲੇ ਸਾਲ ਜੂਨ ਤੱਕ ਟੀਕੇ ਨੂੰ ਲਾਂਚ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਵੱਡੇ ਪੱਧਰ 'ਤੇ ਟੀਕੇ ਦਾ ਉਤਪਾਦਨ ਕਰਨ ਜਾ ਰਹੇ ਹਾਂ ਅਤੇ ਇਸ ਹਫਤੇ ਟੀਕੇ ਲਈ ਮਨਜ਼ੂਰੀ ਲੈਣ ਜਾ ਰਹੇ ਹਾਂ।
ਕੋਵਿਡ-19 ਕਾਰਨ ਬਜਾਜ ਆਟੋ ਦਾ ਤਿਮਾਹੀ ਲਾਭ 61 ਫੀਸਦੀ ਡਿੱਗਾ
NEXT STORY