ਬਿਜ਼ਨੈੱਸ ਡੈਸਕ - ਕੱਚੇ ਤੇਲ ਦੀਆਂ ਕੀਮਤਾਂ ਦਸੰਬਰ ਤੱਕ ਉੱਚੇ ਪੱਧਰ ’ਤੇ ਬਣੀਆਂ ਰਹਿ ਸਕਦੀਆਂ ਹਨ। ਇਸ ਦੀ ਵਜ੍ਹਾ ਇਹ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਬਰਕਰਾਰ ਹੈ। ਸਟ੍ਰੇਟ ਆਫ ਹਾਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ਨੂੰ ਹਮਲੇ ਦਾ ਡਰ ਸਤਾਅ ਰਿਹਾ ਹੈ। ਮੈਕਸੀਕੋ ਦੀ ਖਾੜੀ ’ਚ ਉਤਪਾਦਨ ’ਚ ਰੁਕਾਵਟ ਆ ਰਹੀ ਹੈ। ਇਸ ਦਾ ਅਸਰ ਸਪਲਾਈ ’ਤੇ ਪੈ ਰਿਹਾ ਹੈ। ਇਹ ਕਹਿਣਾ ਹੈ ਕਈ ਬ੍ਰੋਕਰੇਜ ਫਰਮਾਂ ਦਾ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ , 70% ਸਸਤੀ ਹੋਵੇਗੀ ਕੈਂਸਰ ਦੀ ਦਵਾਈ
ਬ੍ਰੇਂਟ ਕਰੂਡ ਅੱਜ ਡਿੱਗ ਕੇ 102 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। ਇਕ ਦਿਨ ਪਹਿਲਾਂ ਇਹ 104 ਡਾਲਰ ਦੇ ਪਾਰ ਚਲਾ ਗਿਆ ਸੀ। ਪਿਛਲੇ ਕਈ ਹਫ਼ਤਿਆਂ ਤੋਂ ਬ੍ਰੇਂਟ ਕਰੂਡ ਦਾ ਭਾਅ ਜ਼ਿਆਦਾਤਰ 100 ਡਾਲਰ ਦੇ ਉੱਪਰ ਬਣਿਆ ਹੋਇਆ ਹੈ। ਵਿਸ਼ਲੇਸ਼ਕਾਂ ਮੁਤਾਬਕ ਇਸ ਦੇ ਉੱਚੇ ਪੱਧਰ ’ਤੇ ਬਣੇ ਰਹਿਣ ਦਾ ਅੰਦਾਜ਼ਾ ਹੈ। 8 ਅਕਤੂਬਰ ਨੂੰ ਇਸ ’ਚ 5.5 ਡਾਲਰ ਦਾ ਉਛਾਲ ਆਇਆ ਸੀ।
ਇਹ ਵੀ ਪੜ੍ਹੋ : Tiktok 'ਤੇ NY 'ਚ ਲੱਗੇ ਗੰਭੀਰ ਦੋਸ਼, ਬੱਚਿਆਂ ਦੀ ਸੁਰੱਖਿਆ ਨਾਲ ਕੀਤਾ ਖਿਲਵਾੜ
ਨਵੀਆਂ ਪਾਬੰਦੀਆਂ ਨਾਲ ਈਰਾਨ ਦੀ ਤੇਲ ਬਰਾਮਦ ਸਮਰੱਥਾ ’ਤੇ ਅਸਰ
ਇਸ ਦਰਮਿਆਨ ਅਮਰੀਕਾ ਵੱਲੋਂ ਈਰਾਨੀ ਕੰਪਨੀਆਂ ਅਤੇ ਪੈਟਰੋਕੈਮੀਕਲਜ਼ ’ਤੇ ਲਾਈਆਂ ਨਵੀਆਂ ਪਾਬੰਦੀਆਂ ਨੇ ਈਰਾਨ ਦੀ ਤੇਲ ਬਰਾਮਦ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ। ਦੂਜੇ ਪਾਸੇ, ਮੈਕਸੀਕੋ ਦੀ ਖਾੜੀ ’ਚ 25 ਫੀਸਦੀ ਕੱਚੇ ਤੇਲ ਅਤੇ 16 ਫੀਸਦੀ ਨੇਚੁਰਲ ਗੈਸ ਦਾ ਉਤਪਾਦਨ ਠੱਪ ਹੋਣ ਅਤੇ ਫ੍ਰੇਟ ਕੋਸਟ ਵਧਣ ਨਾਲ ਸਪਲਾਈ ’ਤੇ ਭਾਰੀ ਅਸਰ ਪਿਆ ਹੈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਕੁਝ ਬੈਂਕਾਂ ਅਤੇ ਬ੍ਰੋਕਰੇਜ ਫਰਮਾਂ ਦਾ ਮੰਨਣਾ ਹੈ ਕਿ ਦਸੰਬਰ ਤਿਮਾਹੀ ’ਚ ਬ੍ਰੇਂਟ ਕਰੂਡ ਦਾ ਭਾਅ 89 ਤੋਂ 100 ਡਾਲਰ ਪ੍ਰਤੀ ਬੈਰਲ ਰਹਿ ਸਕਦਾ ਹੈ। ਹਾਲਾਂਕਿ, ਅਗਲੇ ਸਾਲ ਇਹ 80-90 ਡਾਲਰ ਪ੍ਰਤੀ ਬੈਰਲ ਤੱਕ ਆ ਸਕਦਾ ਹੈ। ਉਤਪਾਦਨ ’ਚ ਰੁਕਾਵਟ ਵਿਚਾਲੇ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਜੇਕਰ ਸਾਊਦੀ ਅਰਬ ਜਾਂ ਈਰਾਨ ਸ਼ਿਪ-ਟੂ-ਸ਼ਿਪ ਟ੍ਰਾਂਸਫਰ ’ਚ ਰੁਕਾਵਟ ਆਉਂਦੀ ਹੈ ਤਾਂ ਕੱਚੇ ਤੇਲ ਦਾ ਭਾਅ ਦੁੱਗਣਾ ਭਾਵ 200 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦਾ ਹੈ।
ਇਹ ਵੀ ਪੜ੍ਹੋ : ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ
ਵਧ ਸਕਦੈ ਭਾਰਤ ਦਾ ਦਰਾਮਦੀ ਬਿੱਲ
ਇਹ ਸਥਿਤੀ ਭਾਰਤ ਲਈ ਬਹੁਤ ਚਿੰਤਾਜਨਕ ਹੈ ਕਿਉਂਕਿ ਭਾਰਤ ਆਪਣੀ ਲੋੜ ਦਾ 85 ਫੀਸਦੀ ਕੱਚਾ ਤੇਲ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ ਹੈ। ਤੇਲ ਮਹਿੰਗਾ ਹੋਣ ਨਾਲ ਦੇਸ਼ ਦਾ ਦਰਾਮਦੀ ਬਿੱਲ ਵਧ ਜਾਵੇਗਾ। ਪਹਿਲਾਂ ਹੀ ਘਾਟਾ ਝੱਲ ਰਹੀਆਂ ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਅਮਰੀਕਾ-ਈਰਾਨ ਤਣਾਅ ਤੋਂ ਬਾਅਦ 4 ਵਾਰ ਪੈਟਰੋਲ-ਡੀਜ਼ਲ ਦੇ ਦਾਮ ਵਧਾ ਚੁੱਕੀਆਂ ਹਨ, ਜਿਸ ਨਾਲ ਆਮ ਜਨਤਾ ਦੀ ਜੇਬ ’ਤੇ ਬੋਝ ਹੋਰ ਵਧਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ : GST Council ਦੇ ਵੱਡੇ ਫ਼ੈਸਲੇ : ਜੁਰਮਾਨੇ ਦੀ ਰਕਮ ਘਟਾਈ, ਨੋਟਿਸ ਤੇ ਗ਼੍ਰਿਫਤਾਰੀ ਸਮੇਤ ਬਦਲੇ ਇਹ ਨਿਯਮ
ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Airtel Money ਲੰਡਨ ਸਟਾਕ ਐਕਸਚੇਂਜ 'ਚ ਸੂਚੀਬੱਧ
NEXT STORY