ਮੁੰਬਈ— ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਕਿ ਦੇਸ਼ ਦੇ ਭੁਗਤਾਨ ਨਾਲ ਸਬੰਧਤ ਸਾਰੇ ਅੰਕੜੇ ਸਿਰਫ ਭਾਰਤ ’ਚ ਹੀ ਰੱਖਣੇ ਹੋਣਗੇ ਅਤੇ ਭੁਗਤਾਨ ਦੀ ਪ੍ਰਕਿਰਿਆ ’ਚ ਵਿਦੇਸ਼ਾਂ ’ਚ ਸਿਰਜਿਤ ਹੋਣ ਵਾਲੇ ਭਾਰਤੀਆਂ ਦੇ ਭੁਗਤਾਨ ਨਾਲ ਸਬੰਧਤ ਡਾਟਾ ਨੂੰ ਵੀ 24 ਘੰਟਿਆਂ ਦੇ ਅੰਦਰ ਭਾਰਤ ਵਾਪਸ ਲਿਆਉਣਾ ਹੋਵੇਗਾ। ਕੇਂਦਰੀ ਬੈਂਕ ਨੇ ਭੁਗਤਾਨ ਪ੍ਰਣਾਲੀ ਸੰਚਾਲਕਾਂ (ਪੀ. ਐੱਸ. ਓ.) ਵੱਲੋਂ ਲਾਗੂਕਰਨ ਨਾਲ ਜੁਡ਼ੇ ਮੁੱਦਿਆਂ ’ਤੇ ਵਾਰ-ਵਾਰ ਉੱਠਣ ਵਾਲੇ ਸਵਾਲਾਂ ਦੇ ਸੰਦਰਭ ’ਚ ਤੈਅ ਸਪੱਸ਼ਟੀਕਰਨ ’ਚ ਕਿਹਾ ਹੈ, ਪੈਸੇ ਦੇ ਭੁਗਤਾਨ ਦਾ ਪੂਰਾ ਅੰਕੜਾ ਸਿਰਫ ਭਾਰਤ ’ਚ ਰੱਖਿਆ ਜਾਵੇਗਾ।’’
ਆਰ. ਬੀ. ਆਈ. ਨੇ ‘ਭੁਗਤਾਨ ਪ੍ਰਣਾਲੀ ਡਾਟਾ ਰੱਖੇ ਜਾਣ’ ਨੂੰ ਲੈ ਕੇ ਅਪ੍ਰੈਲ 2018 ’ਚ ਨਿਰਦੇਸ਼ ਜਾਰੀ ਕੀਤਾ ਸੀ। ਵਾਰ-ਵਾਰ ਪੁੱਛੇ ਜਾਣ ਵਾਲੇ ਸਵਾਲ ’ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪੀ. ਐੱਸ. ਓ. ਚਾਹੁੰਦਾ ਹੈ ਤਾਂ ਭਾਰਤ ਦੇ ਬਾਹਰ ਭੁਗਤਾਨ ਸੌਦੇ ਨੂੰ ਲੈ ਕੇ ਕੋਈ ਰੋਕ ਨਹੀਂ ਹੈ। ਆਰ. ਬੀ. ਆਈ. ਨੇ ਕਿਹਾ,‘‘ਜੇਕਰ ਭੁਗਤਾਨ ਦੀ ਪ੍ਰਕਿਰਿਅਾ ਵਿਦੇਸ਼ ’ਚ ਹੁੰਦੀ ਹੈ ਤਾਂ ਉੱਥੇ ਉਸ ਨਾਲ ਸਬੰਧਤ ਡਾਟਾ ਨੂੰ ਹਟਾ ਦਿੱਤਾ ਜਾਵੇ ਅਤੇ ਉਸ ਨੂੰ ਭੁਗਤਾਨ ਪ੍ਰਕਿਰਿਆ ਪੂਰੀ ਹੋਣ ਦੇ ਇਕ ਕਾਰੋਬਾਰੀ ਦਿਨ ਜਾਂ 24 ਘੰਟਿਆਂ ਅੰਦਰ, ਜੋ ਵੀ ਪਹਿਲਾਂ ਹੋਵੇ, ਭਾਰਤ ਵਾਪਸ ਲਿਆਂਦਾ ਜਾਵੇ।’’
ਬੈਂਕ ਧੋਖਾਦੇਹੀ 'ਚ ਮੁੰਬਈ ਦੀ ਕੰਪਨੀ ਦੇ ਟਿਕਾਣਿਆਂ 'ਤੇ ਛਾਪੇਮਾਰੀ
NEXT STORY