ਨਵੀਂ ਦਿੱਲੀ—ਹੀਰਾ ਨਿਰਯਾਤ ਉਦਯੋਗ ਦੇ ਸਾਹਮਣੇ ਨਵੀਂਆਂ ਸਮੱਸਿਆਵਾਂ ਖੜੀਆਂ ਹੋ ਗਈਆਂ ਹਨ। ਇਸ ਵਾਰ ਇਹ ਸਮੱਸਿਆ ਹਾਂਗਕਾਂਗ 'ਚ ਸਥਾਨਕ ਵਿਰੋਧ ਪ੍ਰਦਰਸ਼ਨ ਦੀ ਵਜ੍ਹਾ ਨਾਲ ਪੈਦਾ ਹੋਈ ਹੈ ਜੋ ਭਾਰਤ ਦੇ ਕੁੱਲ ਹੀਰਾ ਨਿਰਯਾਤ ਦਾ ਤੀਜਾ ਡੈਸਟੀਨੇਸ਼ਨ ਦੇਸ਼ ਹੈ। ਹਾਂਗਕਾਂਗ ਦੇ ਰਸਤੇ ਕੀਤੇ ਜਾਣ ਵਾਲੇ ਨਿਰਯਾਤ ਦੀ ਦਿਸ਼ਾ 'ਚ ਬਦਲਾਅ ਕੀਤਾ ਜਾ ਰਿਹਾ ਹੈ। ਕੁੱਲ ਨਿਰਯਾਤ ਦਾ ਇਕ-ਤਿਹਾਈ ਹਿੱਸਾ ਹਾਂਗਕਾਂਸ ਨੂੰ ਕੀਤਾ ਜਾਂਦਾ ਹੈ ਪਰ ਪਹਿਲਾਂ ਨਿਰਯਾਤ ਹਾਂਗਕਾਂਗ ਦੇ ਰਾਹੀਂ ਪੱਛਮੀ ਬਾਜ਼ਾਰ ਨੂੰ ਜਾ ਰਿਹਾ ਸੀ ਹੁਣ ਹੋਰ ਮਾਰਗਾਂ ਦੇ ਰਾਹੀਂ ਹੋਣ ਦੀ ਸੰਭਾਵਨਾ ਹੈ। ਪਿਛਲੇ ਛੇ ਮਹੀਨੇ ਤੋਂ ਚੱਲ ਰਹੇ ਇਸ ਵਿਰੋਧ ਪ੍ਰਦਰਸ਼ਨ ਦਾ ਅਸਰ ਹੁਣ ਭਾਰਤ ਦੇ ਨਿਰਯਾਤ 'ਤੇ ਵੀ ਦਿਸਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਲੰਬੇ ਸਮੇਂ ਤੋਂ ਕਾਰਜਬਲ ਬੰਦ ਪਏ ਹਨ ਅਤੇ ਨਾਗਰਿਕਾਂ ਦਾ ਕੰਮਕਾਜ ਅਤੇ ਕਾਰੋਬਾਰ ਸੰਚਾਲਨ 'ਚ ਨਹੀਂ ਹੋ ਪਾ ਰਿਹਾ ਹੈ। ਪਹਿਲੀ ਛਮਾਹੀ 'ਚ ਹੀ ਹਾਂਗਕਾਂਗ ਨੂੰ ਕੀਤਾ ਜਾਣ ਵਾਲਾ ਨਿਰਯਾਤ 15.5 ਫੀਸਦੀ ਤੱਕ ਡਿੱਗ ਕੇ 4.9 ਅਰਬ ਡਾਲਰ ਰਹਿ ਗਿਆ ਹੈ।
ਭਾਰਤ ਦਾ ਹੀਰਾ ਨਿਰਯਾਤ ਕਈ ਮਹੀਨਿਆਂ ਤੋਂ ਪ੍ਰੇਸ਼ਾਨੀਆਂ ਝੱਲਦਾ ਆ ਰਿਹਾ ਹੈ। ਪਹਿਲਾਂ ਜੀ.ਐੱਸ.ਟੀ. ਰਿਫੰਡ ਦੀ ਸਥਾਨਕ ਪ੍ਰੇਸ਼ਾਨੀ ਦੀ ਵਜ੍ਹਾ ਨਾਲ ਕਾਰਜਸ਼ੀਲ ਪੂੰਜੀ ਅਟਕ ਗਈ, ਠੇਕੇ ਵਾਲੇ ਕੰਮ 'ਤੇ ਜ਼ਿਆਦਾ ਟੈਕਸ ਲੱਗਾ ਅਤੇ ਬਾਅਦ 'ਚ ਅਮਰੀਕਾ-ਚੀਨ ਵਪਾਰ ਯੁੱਧ ਤੋਂ ਨਿਰਯਾਤ ਮੰਗ ਨੂੰ ਨੁਕਸਾਨ ਪਹੁੰਚਣ ਲੱਗਿਆ ਹੈ। ਪਿਛਲੇ ਦੋ ਮਹੀਨੇ ਤੋਂ ਨਿਰਯਾਤ 'ਚ ਗਿਰਾਵਟ ਦਰ ਹੌਲੀ ਚੱਲ ਰਹੀ ਸੀ, ਪਰ ਹੁਣ ਹਾਂਗਕਾਂਗ ਦੇ ਅਸਰ ਨਾਲ ਪੂਰੇ ਨਿਰਯਾਤ 'ਚ ਅਸਪੱਸ਼ਟਤਾ ਆ ਗਈ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਦੋ ਮਹੀਨੇ ਦੇ ਨਿਰਯਾਤ 'ਚ ਕੁਝ ਸੁਧਾਰ ਨਜ਼ਰ ਆਉਣ ਦੀ ਸੰਭਾਵਨਾ ਹੈ ਪਰ ਅੱਗੇ ਨਿਰਯਾਤ 'ਚ ਹੋਰ ਗਿਰਾਵਟ ਆਵੇਗੀ। ਹੀਰਾ ਅਤੇ ਗਹਿਣਾ ਨਿਰਯਾਤ ਪ੍ਰਮੋਟਰ ਪ੍ਰੀਸ਼ਦ ਦੇ ਉਪ ਪ੍ਰਧਾਨ ਕੋਲਿਨ ਸ਼ਾਹ ਨੇ ਕਿਹਾ ਕਿ ਚੀਨ ਦੇ ਨਵੇਂ ਸਾਲ ਤੋਂ ਪਹਿਲਾਂ ਹਾਂਗਕਾਂਗ 'ਚ ਗੜਬੜ ਨਾਲ ਹੁਣ ਮੰਗ ਨੂੰ ਨੁਕਸਾਨ ਪਹੁੰਚ ਰਿਹਾ ਹੈ ਜੋ ਕ੍ਰਿਸਮਿਸ ਅਤੇ ਥੈਂਕਸ ਗਿਵਿੰਗ ਡੇਅ ਦੀ ਤਰ੍ਹਾਂ ਵੱਡਾ ਮੌਕਾ ਹੁੰਦਾ ਹੈ।
ਪ੍ਰੀਸ਼ਦ ਦੇ ਅੰਤਰਿਮ ਅੰਕੜਿਆਂ ਮੁਤਾਬਕ ਅਕਤੂਬਰ 2019 ਦੇ ਦੌਰਾਨ ਹੀਰਾ ਨਿਰਯਾਤ ਦਾ ਕੁੱਲ ਨਿਰਯਾਤ 2.05 ਫੀਸਦੀ ਦੀ ਗਿਰਾਵਟ ਦੇ ਨਾਲ 3.46 ਅਰਬ ਡਾਲਰ ਹੈ ਜਦੋਂਕਿ ਅਕਤੂਬਰ 2018 'ਚ ਨਿਰਯਾਤ 3.5 ਅਰਬ ਡਾਲਰ ਸੀ।
ਸਿਰਫ ਸਪੈਕਟ੍ਰਮ ਭੁਗਤਾਨ 'ਚ ਛੋਟ ਨਾਲ ਨਹੀਂ ਘਟੇਗਾ ਦੂਰਸੰਚਾਰ ਕੰਪਨੀਆਂ ਦਾ ਬੋਝ
NEXT STORY