ਮੁੰਬਈ — ਗਲੋਬਲ ਸੰਕੇਤਾਂ ਦੀ ਗੱਲ ਕਰੀਏ ਤਾਂ ਏਸ਼ੀਆਈ ਬਜ਼ਾਰਾਂ 'ਚ ਅੱਜ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। SGX ਨਿਫਟੀ 'ਚ ਸੁਸਤ ਕਾਰੋਬਾਰ ਹੋ ਰਿਹਾ ਹੈ। ਅਜਿਹੇ 'ਚ ਰਿਟੇਲ ਵਿਕਰੀ 'ਚ ਗਿਰਾਵਟ ਨਾਲ ਕੱਲ੍ਹ ਦੇ ਕਾਰੋਬਾਰ 'ਚ ਯੂ.ਐਸ. ਮਾਰਕਿਟ 'ਤੇ ਵੀ ਦਬਾਅ ਦਿਖਿਆ।
ਕੱਲ੍ਹ ਦੇ ਕਾਰੋਬਾਰ 'ਚ ਯੂ.ਐਸ. ਮਾਰਕਿਟ ਦਬਾਅ ਨਾਲ ਬੰਦ ਹੋਏ। ਡਾਓ ਕੱਲ੍ਹ 103 ਅੰਕ ਲੁੜ੍ਹਕ ਕੇ ਬੰਦ ਹੋਇਆ। ਉਮੀਦ ਤੋਂ ਕਮਜ਼ੋਰ ਰਿਟੇਲ ਵਿਕਰੀ ਦੇ ਅੰਕੜਿਆਂ ਕਾਰਨ ਯੂ.ਐਸ. ਮਾਰਕਿਟ 'ਤੇ ਦਬਾਅ ਬਣਿਆ ਹੈ। ਰਿਟੇਲ ਵਿਕਰੀ 'ਚ 2009 ਦੇ ਬਾਅਦ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਚਾਰ ਦਿਨਾਂ ਦੀ ਤੇਜ਼ੀ ਤੋਂ ਬਾਅਦ ਐਸ.ਐਡ.ਪੀ. 500 ਵੀ ਫਿਸਲਿਆ ਹੈ। ਬੀਜਿੰਗ 'ਚ ਯੂ.ਐਸ. ਚੀਨ ਟ੍ਰੇਡ ਵਾਰਤਾ ਦਾ ਅੱਜ ਦੂਜਾ ਦਿਨ ਹੈ। ਟਰੰਪ ਨੇ 2 ਮਾਰਚ ਦੀ ਡੈਡਲਾਈਨ ਵਧਾਉਣ ਦੇ ਸੰਕੇਤ ਦਿੱਤੇ ਹਨ। ਦੂਜੇ ਪਾਸੇ ਕੱਚੇ ਤੇਲ 'ਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ ਅਤੇ ਬ੍ਰੇਂਟ 64 ਡਾਲਰ ਪ੍ਰਤੀ ਬੈਰਲ ਦੇ ਪਾਰ ਚਲਾ ਗਿਆ ਹੈ। ਟ੍ਰੇਡ ਡੀਲ 'ਤੇ ਪਾਜ਼ਟਿਵ ਸੰਕੇਤ ਅਤੇ ਸਪਲਾਈ ਘਟਣ ਕਾਰਨ ਕਰੂਡ ਮਜ਼ਬੂਤ ਹੋਇਆ ਹੈ।
ਅਮਰੀਕੀ ਬਜ਼ਾਰ ਦੀ ਚਾਲ 'ਤੇ ਨਜ਼ਰ ਮਾਰੀਏ ਤਾਂ ਵੀਰਵਾਰ ਦੇ ਕਾਰੋਬਾਰ ਸੈਸ਼ਨ 'ਚ ਡਾਓ ਜੋਂਸ 103.91 ਅੰਕ ਯਾਨੀ 0.41 ਫੀਸਦੀ ਦੀ ਕਮਜ਼ੋਰੀ ਨਾਲ 25439.39 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 6.57 ਅੰਕ ਯਾਨੀ 0.09 ਫੀਸਦੀ ਦੇ ਵਾਧੇ ਨਾਲ 7426.95 ਦੇ ਪੱਧਰ 'ਤੇ ਬੰਦ ਹੋਇਆ ਹੈ। ਐਸ.ਐਡ.ਪੀ. 500 ਇੰਡੈਕਸ 7.30 ਅੰਕ ਯਾਨੀ 0.27 ਫੀਸਦੀ ਦੀ ਕਮਜ਼ੋਰੀ ਨਾਲ 2,745.73 ਦੇ ਪੱਧਰ 'ਤੇ ਬੰਦ ਹੋਇਆ ਹੈ।
ਥੋਕ ਮਹਿੰਗਾਈ 10 ਮਹੀਨਿਆਂ ਦੇ ਹੇਠਲੇ ਪੱਧਰ ’ਤੇ
NEXT STORY