ਵਾਸ਼ਿੰਗਟਨ— ਬੁੱਧਵਾਰ ਨੂੰ ਯੂ. ਐੱਸ. ਬਾਜ਼ਾਰ ਮਜਬੂਤੀ 'ਚ ਬੰਦ ਹੋਏ। ਡਾਓ ਜੋਂਸ 45.85 ਅੰਕ ਯਾਨੀ 0.2 ਫੀਸਦੀ ਦੀ ਬੜ੍ਹਤ ਨਾਲ 26,833.95 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਐੱਸ. ਐਂਡ ਪੀ.-500 ਇੰਡੈਕਸ 0.3 ਫੀਸਦੀ ਚੜ੍ਹ ਕੇ 3,004.52 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਨੈਸਡੈਕ ਕੰਪੋਜ਼ਿਟ 0.2 ਫੀਸਦੀ ਦੀ ਮਜਬੂਤੀ ਨਾਲ 8,119.79 'ਤੇ ਬੰਦ ਹੋਇਆ।
ਇਸ ਤੋਂ ਪਿਛਲੇ ਦਿਨ ਮੈਕਡੌਨਲਡ, ਟਰੈਵਲਰਜ਼ ਦੇ ਤਿਮਾਹੀ ਨਤੀਜੇ ਕਮਜ਼ੋਰ ਰਹਿਣ ਕਾਰਨ ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਸਨ। ਡਾਓ ਜੋਂਸ 39.54 ਅੰਕ ਯਾਨੀ 0.15 ਫੀਸਦੀ ਦੀ ਗਿਰਾਵਟ ਨਾਲ 26,788.10 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਤੋਂ ਇਲਾਵਾ ਐੱਸ. ਐਂਡ ਪੀ.-500 ਇੰਡੈਕਸ 0.4 ਫੀਸਦੀ ਡਿੱਗ ਕੇ ਅਤੇ ਨੈਸਡੈਕ 0.7 ਫੀਸਦੀ ਦੀ ਗਿਰਾਵਟ ਨਾਲ 8,104.30 'ਤੇ ਬੰਦ ਹੋਇਆ ਸੀ।
ਉੱਥੇ ਹੀ ਕਾਰਪੋਰੇਟ ਤਿਮਾਹੀ ਨਤੀਜੇ ਜਾਰੀ ਹੋਣ ਵਿਚਕਾਰ ਹੁਣ ਬਾਜ਼ਾਰ ਦੀ ਨਜ਼ਰ ਯੂ. ਐੱਸ. ਦੇ ਕੇਂਦਰੀ ਬੈਂਕ ਦੀ ਇਸ ਮਹੀਨੇ ਦੇ ਅੰਤ 'ਚ ਹੋਣ ਵਾਲੀ ਨੀਤੀਗਤ ਮੀਟਿੰਗ 'ਤੇ ਰਹਿਣ ਵਾਲੀ ਹੈ। ਨਿਵੇਸ਼ਕਾਂ ਨੂੰ ਇਸ ਸਾਲ ਤੀਜੀ ਵਾਰ ਦਰਾਂ 'ਚ ਕਟੌਤੀ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਫੈਡਰਲ ਰਿਜ਼ਰਵ ਨੇ ਜੁਲਾਈ ਤੇ ਫਿਰ ਸਤੰਬਰ 'ਚ ਕਮੀ ਕੀਤੀ ਸੀ। ਇਹ 2008 ਤੋਂ ਬਾਅਦ ਪਹਿਲੀ ਵਾਰ ਸੀ, ਜਦੋਂ ਕੇਂਦਰੀ ਬੈਂਕ ਨੇ ਦਰਾਂ 'ਚ ਲਗਾਤਾਰ ਦੂਜੀ ਵਾਰ ਕਟੌਤੀ ਕੀਤੀ ਸੀ।
ਇਨਕਮ ਟੈਕਸ ਰੀਫੰਡ ਪ੍ਰਾਪਤ ਨਹੀਂ ਹੋਇਆ, ਤਾਂ ਮੁੜ ਦਿਓ ਅਰਜ਼ੀ
NEXT STORY