ਚੰਡੀਗੜ੍ਹ — ਹਰਿਆਣੇ ਦੇ ਖੇਤੀਬਾੜੀ ਮੰਤਰੀ ਓ.ਪੀ. ਧਨਕੜ ਨੇ ਕਿਹਾ ਹੈ ਕਿ ਖਰੀਫ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ 'ਚ ਵਾਧੇ ਤੋਂ ਬਾਅਦ ਹਰਿਆਣੇ ਦੇ ਕਿਸਾਨਾਂ ਨੂੰ ਪ੍ਰਤੀ ਏਕੜ 6,000 ਤੋਂ 18,000 ਰੁਪਏ ਤੱਕ ਦਾ ਲਾਭ ਮਿਲੇਗਾ। ਧਨਕੜ ਨੇ ਕਿਹਾ,'ਕੇਂਦਰ ਸਰਕਾਰ ਵਲੋਂ ਪ੍ਰਵਾਨਤ ਫਸਲਾਂ ਦੇ ਐੱਮ.ਐੱਸ.ਪੀ. 'ਚ ਵਾਧੇ ਤੋਂ ਬਾਅਦ ਹਰਿਆਣੇ ਦੇ ਝੋਨਾ ਕਿਸਾਨਾਂ ਨੂੰ 6,000 ਰੁਪਏ ਪ੍ਰਤੀ ਏਕੜ, ਕਪਾਹ ਕਿਸਾਨਾਂ ਨੂੰ 18,000 ਰੁਪਏ ਪ੍ਰਤੀ ਏਕੜ ਅਤੇ ਬਾਜਰਾ ਕਿਸਾਨਾਂ ਨੂੰ 7,800 ਰੁਪਏ ਪ੍ਰਤੀ ਏਕੜਾ ਦਾ ਲਾਭ ਮਿਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਐੱਮ.ਐੱਸ.ਪੀ. ਦੇ ਵਾਧੇ ਦੇ ਕਾਰਨ ਹਰਿਆਣੇ ਨੂੰ 1,500 ਕਰੋੜ ਰੁਪਏ ਦਾ ਲਾਭ ਮਿਲੇਗਾ ਜਿਸ ਵਿਚ ਝੋਨੇ ਲਈ 1,200 ਕਰੋੜ ਰੁਪਏ ਅਤੇ ਹੋਰ ਫਸਲਾਂ ਲਈ 300 ਕਰੋੜ ਰੁਪਏ ਸ਼ਾਮਲ ਹੋਣਗੇ। ਮੰਤਰੀ ਨੇ ਕਿਹਾ ਕਿ ਹਰਿਆਣੇ ਵਿਚ ਖੇਤੀ ਕਰਨਾ ਦੇਸ਼ 'ਚ ਸਭ ਦਾ ਸਭ ਤੋਂ ਘੱਟ ਜੋਖਮ ਵਾਲਾ ਧੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ 'ਫਸਲ ਬੀਮਾ ਯੋਜਨਾ' ਦੇ ਤਹਿਤ ਕਿਸਾਨਾਂ ਨੂੰ 491 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਹੈ।
ਮਾਲੀਆ ਅਤੇ ਆਪਦਾ ਪ੍ਰਬੰਧਨ ਵਿਭਾਗ ਵਲੋਂ ਕਿਸਾਨਾਂ ਨੂੰ 6,000 ਰੁਪਏ ਤੋਂ 12,000 ਰੁਪਏ ਪ੍ਰਤੀ ਏਕੜ ਤੱਕ ਦਾ ਮੁਆਵਜ਼ਾ ਰਾਸ਼ੀ ਦਿੱਤੀ ਗਈ। ਸਾਲ 2015 ਦੌਰਾਨ ਝੋਨੇ ਦੀਆਂ ਫਸਲਾਂ ਲਈ 1,092 ਕਰੋੜ ਰੁਪਏ ਅਤੇ ਕਪਾਹ ਦੀਆਂ ਫਸਲਾਂ ਲਈ 276 ਕਰੋੜਰ ਰੁਪਏ ਦਿੱਤੇ ਗਏ ਸਨ । ਇਸ ਤੋਂ ਇਲਾਵਾ ਪਿਛਲੀ ਸਰਕਾਰ ਦੇ ਕਾਰਜਕਾਲ ਤੋਂ ਲਟਕੇ 268 ਕਰੋੜ ਰੁਪਏ ਦੇ ਮੁਆਵਜ਼ੇ ਦੀ ਰਾਸ਼ੀ ਵੀ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਤੀ ਗਈ ਹੈ।
3 ਸਵਾਲਾਂ ਦਾ ਜਵਾਬ ਦਿਓ ਅਤੇ ਸਾਲ ਭਰ ਤੱਕ ਮੁਫਤ ਪਾਓ ਫਲਾਈਟ ਟਿਕਟ
NEXT STORY