ਬਿਜ਼ਨੈੱਸ ਡੈਸਕ - ਤਿਉਹਾਰੀ ਸੀਜ਼ਨ ਦੀ ਸੇਲ ਦੇ ਪਹਿਲੇ 2 ਦਿਨਾਂ ’ਚ ਈ-ਕਾਮਰਸ ਕੰਪਨੀਆਂ ਨੇ ਲੱਗਭਗ 24,000 ਕਰੋੜ ਰੁਪਏ ਦਾ ਸਾਮਾਨ ਵੇਚਿਆ ਹੈ। ਆਰਡਰਾਂ ਦੀ ਗਿਣਤੀ ’ਚ ਜ਼ਬਰਦਸਤ ਵਾਧੇ ਦੇ ਦਮ ’ਤੇ ਇਹ ਵਿਕਰੀ ਦਰਜ ਕੀਤੀ ਗਈ, ਜਿਸ ’ਚ ਕੀਮਤ ਦੇ ਹਿਸਾਬ ਨਾਲ ਮੋਬਾਈਲਾਂ ਦੀ ਹਿੱਸੇਦਾਰੀ ਸਭ ਤੋਂ ਵੱਧ ਰਹੀ। ਸਲਾਹਕਾਰ ਕੰਪਨੀ ‘ਰੈੱਡਸੀਰ ਸਟ੍ਰੈਟੇਜੀ ਕੰਸਲਟੈਂਟਸ’ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ ਜਵਾਬ
ਸਲਾਹਕਾਰ ਫਰਮ ਦਾ ਅੰਦਾਜ਼ਾ ਹੈ ਕਿ ਗਾਹਕਾਂ ਨੇ ਅੈਮਾਜ਼ੋਨ, ਫਲਿੱਪਕਾਰਟ, ਮੀਸ਼ੋ, ਆਜੀਓ ਅਤੇ ਹੋਰ ਕਈ ਆਨਲਾਈਨ ਪਲੇਟਫਾਰਮਾਂ ’ਤੇ ਕੁਲ ਮਿਲਾ ਕੇ ਲੱਗਭਗ 8 ਤੋਂ 9 ਕਰੋੜ ਆਰਡਰ ਦਿੱਤੇ।
ਇਹ ਵੀ ਪੜ੍ਹੋ : ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ
ਰੈੱਡਸੀਰ ਸਟ੍ਰੈਟੇਜੀ ਕੰਸਲਟੈਂਟਸ ਦੇ ਐਸੋਸੀਏਟ ਪਾਰਟਨਰ ਨਿਖਿਲ ਦਲਾਲ ਨੇ ਦੱਸਿਆ ਕਿ ਸ਼ੁਰੂਆਤੀ 2 ਦਿਨ ਇਹ ਦਰਸਾਉਂਦੇ ਹਨ ਕਿ ਭਾਰਤ ’ਚ ਤਿਉਹਾਰੀ ਈ-ਕਾਮਰਸ ਦਾ ਘੇਰਾ ਹੋਰ ਵਿਸ਼ਾਲ ਹੋ ਰਿਹਾ ਹੈ। ਇਸ ਵਾਧੇ ’ਚ ਆਰਡਰਾਂ ਦੀ ਗਿਣਤੀ ਦਾ ਮੁੱਖ ਯੋਗਦਾਨ ਹੈ, ਜਿੱਥੇ ਖਪਤਕਾਰ ਸਿਰਫ ਮੋਬਾਈਲ ਤੱਕ ਸੀਮਤ ਨਾ ਰਹਿ ਕੇ ਫੈਸ਼ਨ, ਇਲੈਕਟ੍ਰਾਨਿਕਸ ਅਤੇ ਘਰੇਲੂ ਉਪਕਰਨਾਂ ’ਤੇ ਵੀ ਜੰਮ ਕੇ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ,‘‘ਸਸਤੇ ਅਤੇ ਕਿਫਾਇਤੀ ਫੈਸ਼ਨ ਉਤਪਾਦਾਂ ਦੀ ਮੰਗ ਸਭ ਤੋਂ ਵੱਖ ਨਜ਼ਰ ਆਈ ਕਿਉਂਕਿ ਦੂਜੀ ਸ਼੍ਰੇਣੀ (ਟਾਇਰ-2) ਅਤੇ ਛੋਟੇ ਸ਼ਹਿਰਾਂ ਦੇ ਗਾਹਕਾਂ ਨੇ ਕਿਫਾਇਤੀ ਕੀਮਤਾਂ ’ਤੇ ਤਿਉਹਾਰੀ ਕੱਪੜੇ ਖਰੀਦੇ।
ਸ਼ੁਰੂਆਤੀ 2 ਦਿਨਾਂ ’ਚ ਕੁਲ ਵਪਾਰਕ ਮੁੱਲ (ਜੀ. ਐੱਮ. ਵੀ.) 2.5 ਅਰਬ ਡਾਲਰ (ਲੱਗਭਗ 24,200 ਕਰੋੜ ਰੁਪਏ) ਤੋਂ ਵੱਧ ਰਿਹਾ ਅਤੇ ਲੱਗਭਗ 6 ਤੋਂ 6.5 ਕਰੋੜ ਖਰੀਦਦਾਰ ਹੁਣ ਤੱਕ ਸੇਲ ’ਚ ਹਿੱਸਾ ਲੈ ਚੁੱਕੇ ਹਨ।’’
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : Tiktok 'ਤੇ NY 'ਚ ਲੱਗੇ ਗੰਭੀਰ ਦੋਸ਼, ਬੱਚਿਆਂ ਦੀ ਸੁਰੱਖਿਆ ਨਾਲ ਕੀਤਾ ਖਿਲਵਾੜ
ਇਹ ਵੀ ਪੜ੍ਹੋ : ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ
ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਘਰ ਬਣਾਉਣਾ ਹੋਵੇਗਾ ਹੋਰ ਮਹਿੰਗਾ, ਸੀਮੈਂਟ ਦੀਆਂ ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ
NEXT STORY