ਨਵੀਂ ਦਿੱਲੀ (ਭਾਸ਼ਾ)-ਐੱਸਾਰ ਸਟੀਲ, ਅਡਾਨੀ ਸਮੂਹ ਅਤੇ ਜਨਤਕ ਖੇਤਰ ਦੀ ਗੇਲ ਇੰਡੀਆ ਨੇ ਰਿਲਾਇੰਸ ਇੰਡਸਟਰੀਜ਼ ਦੇ ਨਵੇਂ ਉਤਪਾਦਨ ਖੇਤਰਾਂ ਤੋਂ ਮਿਲਣ ਵਾਲੀ ਕੁਦਰਤੀ ਗੈਸ ਦਾ ਵੱਡਾ ਹਿੱਸਾ ਖਰੀਦ ਲਿਆ ਹੈ। ਤਿੰਨਾਂ ਨੇ ਕੇ. ਜੀ.-ਡੀ 6 ’ਚ ਨਵੇਂ ਖੇਤਰਾਂ ਤੋਂ ਉਤਪਾਦਿਤ ਗੈਸ 5.1 ਤੋਂ 5.16 ਡਾਲਰ ਪ੍ਰਤੀ ਯੂਨਿਟ ਦੇ ਭਾਅ ’ਤੇ ਬੋਲੀ ਲਾਈ ਹੈ ਪਰ ਫਰਟੀਲਾਈਜ਼ਰ ਕੰਪਨੀਆਂ ਇਸ ਨੀਲਾਮੀ ਤੋਂ ਦੂਰ ਰਹੀਆਂ।
ਸੂਤਰਾਂ ਅਨੁਸਾਰ ਐੱਸਾਰ ਸਟੀਲ ਨੇ 22.5 ਲੱਖ ਘਣ ਮੀਟਰ ਰੋਜ਼ਾਨਾ ਗੈਸ ਦੀ ਖਰੀਦਦਾਰੀ ਕੀਤੀ ਹੈ। ਇਹ ਦੇਸ਼ ’ਚ 15 ਨਵੰਬਰ ਨੂੰ ਲਗਭਗ 5.30 ਘੰਟੇ ਚੱਲੀ ਨੀਲਾਮੀ ’ਚ ਮੁਹੱਈਆ ਮਾਤਰਾ ਦਾ ਲਗਭਗ ਅੱਧਾ ਹੈ। ਗੁਜਰਾਤ ਸਟੇਟ ਪੈਟਰੋਲੀਅਮ ਕਾਰਪੋਰੇਸ਼ਨ (ਜੀ. ਐੱਸ. ਪੀ. ਸੀ.) ਨੇ 12 ਲੱਖ ਘਣ ਮੀਟਰ ਰੋਜ਼ਾਨਾ ਗੈਸ ਪ੍ਰਾਪਤ ਕੀਤੀ ਹੈ, ਜਦੋਂ ਕਿ ਅਡਾਨੀ ਸਮੂਹ ਅਤੇ ਮਹਾਨਗਰ ਗੈਸ ਲਿਮਟਿਡ ਨੇ 3 ਲੱਖ ਇਕਾਈ ਗੈਸ ਖਰੀਦੀ। ਉਥੇ ਹੀ ਫਰਟੀਲਾਈਜ਼ਰ ਕੰਪਨੀਆਂ ਨਾਲ ਕੰਮ ਕਰ ਰਹੀ ਗੇਲ ਨੇ 3 ਲੱਖ ਇਕਾਈ ਗੈਸ ਖਰੀਦੀ।
1 ਦਸੰਬਰ ਤੋਂ ਲਾਜ਼ਮੀ ਹੋਵੇਗਾ ਫਾਸਟੈਗ, ਕੇਂਦਰ ਨੇ ਸੂਬਿਆਂ ’ਚ ਨਿਯੁਕਤ ਕੀਤੇ ਅਧਿਕਾਰੀ
NEXT STORY