ਬਿਜ਼ਨੈੱਸ ਡੈਸਕ - ਦੁਨੀਆ ਦੀਆਂ ਪ੍ਰਮੁੱਖ ਬਿਊਟੀ ਕੰਪਨੀਆਂ ’ਚ ਸ਼ਾਮਲ ਐਸਟੀ ਲਾਡਰ ਕੰਪਨੀਆਂ ਭਾਰਤ ’ਚ ਆਪਣੇ ਉਤਪਾਦਨ ਅਤੇ ਕਾਰੋਬਾਰ ਦਾ ਵਿਸਥਾਰ ਕਰਨ ਦੀਆਂ ਸੰਭਾਵਨਾਵਾਂ ਭਾਲ ਰਹੀਆਂ ਹਨ। ਅਮਰੀਕੀ ਕੰਪਨੀ ਭਾਰਤ ’ਚ ਵਿਕਣ ਵਾਲੇ ਆਪਣੇ ਕੁਝ ਉਤਪਾਦਾਂ ਦਾ ਨਿਰਮਾਣ ਸਥਾਨਕ ਪੱਧਰ ’ਤੇ ਕਰਵਾਉਣ ਦੇ ਨਾਲ ਥਰਡ ਪਾਰਟੀ ਮੈਨੂਫੈਕਚਰਿੰਗ ’ਤੇ ਵੀ ਵਿਚਾਰ ਕਰ ਰਹੀ ਹੈ। ਇਸ ਲਈ ਕੰਪਨੀ ਫਾਰੈਸਟ ਐਸੈਂਸ਼ੀਅਲਜ਼ ਦੇ ਅੈਕਵਾਇਰ ਤੋਂ ਮਿਲੀਆਂ ਉੱਤਰਾਖੰਡ ਦੀਆਂ 3 ਨਿਰਮਾਣ ਇਕਾਈਆਂ ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰ ਰਹੀ ਹੈ। ਕੰਪਨੀ ਕੋਲ ਮੈਕ, ਬੌਬੀ ਬ੍ਰਾਊਨ ਅਤੇ ਕਲੀਨਿਕ ਵਰਗੇ ਪ੍ਰਮੁੱਖ ਬਿਊਟੀ ਬ੍ਰਾਂਡ ਹਨ।
ਇਹ ਵੀ ਪੜ੍ਹੋ : 15 ਤੋਂ 30 ਅਕਤੂਬਰ ਤੱਕ ਕਈ ਦਿਨਾਂ ਲਈ ਬੰਦ ਰਹਿਣਗੇ Bank; ਵੇਖੋ ਛੁੱਟੀਆਂ ਦੀ ਸੂਚੀ
ਫਾਰੈਸਟ ਐਸੈਂਸ਼ੀਅਲਜ਼ ਦੀਆਂ ਇਕਾਈਆਂ ’ਤੇ ਨਜ਼ਰ
ਐਸਟੀ ਲਾਡਰ ਦੇ ਕਾਰਜਕਾਰੀ ਉਪ-ਪ੍ਰਧਾਨ ਅਤੇ ਮੁੱਖ ਵਿੱਤੀ ਅਧਿਕਾਰੀ ਅਖਿਲ ਸ਼੍ਰੀਵਾਸਤਵ ਨੇ ਇਕ ਵਿਸ਼ੇਸ਼ ਗੱਲਬਾਤ ’ਚ ਦੱਸਿਆ ਕਿ ਕੰਪਨੀ ਇਹ ਦੇਖ ਰਹੀ ਹੈ ਕਿ ਫਾਰੈਸਟ ਐਸੈਂਸ਼ੀਅਲਜ਼ ਦੀਆਂ ਨਿਰਮਾਣ ਇਕਾਈਆਂ ਦੀ ਵਰਤੋਂ ਉਸ ਦੇ ਹੋਰ ਬ੍ਰਾਂਡਾਂ ਦੇ ਉਤਪਾਦ ਬਣਾਉਣ ਲਈ ਕੀਤੀ ਜਾ ਸਕਦੀ ਹੈ ਜਾਂ ਨਹੀਂ। ਕੰਪਨੀ ਨੇ ਮਾਰਚ ’ਚ ਫਾਰੈਸਟ ਐਸੈਂਸ਼ੀਅਲਜ਼ ਦੀ ਬਾਕੀ 51 ਫੀਸਦੀ ਹਿੱਸੇਦਾਰੀ ਖਰੀਦ ਕੇ ਇਸ ਦੀ ਪੂਰਨ ਮਾਲਕੀ ਹਾਸਲ ਕੀਤੀ ਸੀ। ਸ਼੍ਰੀਵਾਸਤਵ ਮੁਤਾਬਕ ਫਾਰੈਸਟ ਐਸੈਂਸ਼ੀਅਲਜ਼ ਦੇ ਕਾਰਨ ਕੰਪਨੀ ਹੁਣ ਭਾਰਤ ’ਚ ਸਥਾਨਕ ਨਿਰਮਾਤਾ ਵੀ ਬਣ ਗਈ ਹੈ। ਇਸ ਨਾਲ ਭਵਿੱਖ ’ਚ ਉਸ ਦੇ ਹੋਰ ਕਾਰੋਬਾਰਾਂ ਲਈ ਵੀ ਭਾਰਤ ਨੂੰ ਉਤਪਾਦਨ ਆਧਾਰ ਬਣਾਉਣ ਦਾ ਰਸਤਾ ਖੁੱਲ੍ਹ ਸਕਦਾ ਹੈ। ਹਾਲਾਂਕਿ ਅਜੇ ਕਿਸੇ ਨਵੇਂ ਉਤਪਾਦ ਦੇ ਸਥਾਨਕ ਨਿਰਮਾਣ ’ਤੇ ਆਖਰੀ ਫੈਸਲਾ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : 35 ਲੱਖ ਦੀ Toyota Fortuner 'ਚੋਂ ਨਿਕਲ ਕੇ ਜਦੋਂ ਵਿਅਕਤੀ ਨੇ ਸੜਕ 'ਤੇ ਮਾਰਿਆ ਝਾੜੂ ਤਾਂ ... ਜਾਣੋ
ਮੈਕ ਅਤੇ ਦਿ ਆਰਡੀਨਰੀ ’ਤੇ ਵੀ ਵਿਚਾਰ
ਕੰਪਨੀ ਭਾਰਤ ’ਚ ਵਿਕਣ ਵਾਲੇ ਉਤਪਾਦਾਂ ਲਈ ਥਰਡ ਪਾਰਟੀ ਮੈਨੂਫੈਕਚਰਿੰਗ ਦੀਆਂ ਸੰਭਾਵਨਾਵਾਂ ਵੀ ਭਾਲ ਰਹੀ ਹੈ। ਇਸ ਤਹਿਤ ਮੈਕ ਅਤੇ ਦਿ ਆਰਡੀਨਰੀ ਵਰਗੇ ਬ੍ਰਾਂਡਾਂ ਦੇ ਉਤਪਾਦਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਐਸਟੀ ਲਾਡਰ ਦੀ ਯੋਜਨਾ ਉੱਭਰਦੇ ਬਾਜ਼ਾਰਾਂ ਤੋਂ ਮਿਲਣ ਵਾਲੇ ਰੈਵੇਨਿਊ ਦਾ ਹਿੱਸਾ ਵਧਾਉਣ ਦੀ ਵੀ ਹੈ। ਫਿਲਹਾਲ ਇਹ ਬਾਜ਼ਾਰ ਕੰਪਨੀ ਦੇ ਗਲੋਬਲ ਰੈਵੇਨਿਊ ’ਚ ਕਰੀਬ 10 ਫੀਸਦੀ ਯੋਗਦਾਨ ਦਿੰਦੇ ਹਨ, ਜਿਸ ਨੂੰ ਅਗਲੇ ਕੁਝ ਸਾਲਾਂ ’ਚ ਵਧਾ ਕੇ ਲੱਗਭਗ 15 ਫੀਸਦੀ ਕਰਨ ਦਾ ਟੀਚਾ ਹੈ।
ਇਹ ਵੀ ਪੜ੍ਹੋ : SBI ਨੇ ਗਾਹਕਾਂ ਨੂੰ ਦਿੱਤਾ ਝਟਕਾ, ਮਹਿੰਗਾ ਹੋ ਗਿਆ ਕਰਜ਼ਾ, ਵਧ ਸਕਦੈ EMI ਦਾ ਬੋਝ
ਭਾਰਤ ’ਚ ਪ੍ਰੀਮੀਅਮ ਬਿਊਟੀ ਬਾਜ਼ਾਰ ’ਚ ਵੱਡੀ ਸੰਭਾਵਨਾ
ਕੰਪਨੀ ਅਨੁਸਾਰ ਭਾਰਤ ਦੇ ਬਿਊਟੀ ਉਤਪਾਦ ਬਾਜ਼ਾਰ ’ਚ ਪ੍ਰੀਮੀਅਮ ਸ਼੍ਰੇਣੀ ਦੀ ਹਿੱਸੇਦਾਰੀ ਅਜੇ ਕਰੀਬ 10 ਫੀਸਦੀ ਹੈ। ਇਹ ਸੈਕਟਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਮੌਜੂਦਾ ਰਫਤਾਰ ਬਰਕਰਾਰ ਰਹਿਣ ’ਤੇ ਹਰ 3 ਤੋਂ 4 ਸਾਲ ’ਚ ਲੱਗਭਗ ਦੁੱਗਣਾ ਹੋ ਸਕਦਾ ਹੈ। ਕੰਪਨੀ ਵੱਖ-ਵੱਖ ਕੀਮਤਾਂ ਅਤੇ ਪੈਕਿੰਗ ਦੇ ਬਦਲਾਂ ਰਾਹੀਂ ਵੱਧ ਖਪਤਕਾਰਾਂ ਤੱਕ ਪਹੁੰਚਣਾ ਚਾਹੁੰਦੀ ਹੈ। ਦਿ ਆਰਡੀਨਰੀ ਦੇ ਕੁਝ ਸਕਿਨ ਕੇਅਰ ਉਤਪਾਦ ਲੱਗਭਗ 500 ਤੋਂ 600 ਰੁਪਏ ਦੀ ਕੀਮਤ ’ਤੇ ਉਪਲੱਬਧ ਹਨ। ਉੱਥੇ ਹੀ ਛੋਟੇ ਪੈਕ ਖਪਤਕਾਰਾਂ ਲਈ ਸ਼ੁਰੂਆਤੀ ਖਰੀਦ ਦੀ ਲਾਗਤ ਘੱਟ ਕਰਦੇ ਹਨ। ਇਸ ਦੇ ਬਾਵਜੂਦ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਸ ਦਾ ਮੁੱਖ ਫੋਕਸ ਪ੍ਰੀਮੀਅਮ ਬਿਊਟੀ ਬਾਜ਼ਾਰ ’ਤੇ ਹੀ ਰਹੇਗਾ।
ਇਹ ਵੀ ਪੜ੍ਹੋ : ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ
ਇਹ ਵੀ ਪੜ੍ਹੋ : Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ ਜਵਾਬ
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ Google Pay ਦਾ ਵੱਡਾ ਤੋਹਫ਼ਾ, ਇਨ੍ਹਾਂ ਯੂਜ਼ਰਜ਼ ਨੂੰ ਮਿਲੇਗੀ ਖ਼ਾਸ ਆਫ਼ਰਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਪੈਟਰੋਲ-ਡੀਜ਼ਲ ਨੂੰ ਲੈ ਕੇ ਕੇਂਦਰ ਦਾ ਵੱਡਾ ਐਲਾਨ ! 'ਟੈਕਸਾਂ' 'ਚ ਕੀਤਾ ਬਦਲਾਅ
NEXT STORY