ਬਿਜ਼ਨੈੱਸ ਡੈਸਕ : ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸੋਮਵਾਰ ਨੂੰ ਕਿਹਾ ਕਿ ਯੂਰਪ ਦੇ ਨਿਯਮਾਂ ਕਾਰਨ ਉੱਥੇ ਵਾਹਨਾਂ ਦਾ ਨਿਰਮਾਣ ਮੁਕਾਬਲੇਬਾਜ਼ ਨਹੀਂ ਰਹਿ ਜਾਵੇਗਾ ਅਤੇ ਅਜਿਹੇ ’ਚ ਯੂਰਪ ਦੀਆਂ ਸਾਰੀਆਂ ਕਾਰ ਕੰਪਨੀਆਂ ਭਾਰਤ ’ਚ ਨਿਰਮਾਣ ਨੂੰ ਤਰਜੀਹ ਦੇਣਗੀਆਂ। ਗੋਇਲ ਨੇ ਕਿਹਾ ਕਿ ਭਾਰਤ ਗਲੋਬਲ ਕਾਰ ਨਿਰਮਾਣ ਕੇਂਦਰ ਬਣਨ ਜਾ ਰਿਹਾ ਹੈ। ਇੱਥੇ ‘ਦਿੱਲੀ ਡਾਇਲਾਗ’ ਪ੍ਰੋਗਰਾਮ ’ਚ ਉਨ੍ਹਾਂ ਕਿਹਾ, ‘‘ਆਖਿਰਕਾਰ ਭਾਰਤ ਕਾਰ ਨਿਰਮਾਣ ਦਾ ਗਲੋਬਲ ਕੇਂਦਰ ਬਣਨ ਜਾ ਰਿਹਾ ਹੈ। ਸਾਰੀਆਂ ਕੰਪਨੀਆਂ ਭਾਰਤ ਆਉਣਗੀਆਂ ਅਤੇ ਇੱਥੇ ਨਿਰਮਾਣ ਕਰਨਗੀਆਂ। ਯੂਰਪ ’ਚ ਇੰਨੇ ਅਵਿਵਹਾਰਕ ਨਿਯਮ ਹਨ ਕਿ ਉੱਥੇ ਮੁਕਾਬਲੇਬਾਜ਼ ਬਣੇ ਰਹਿਣਾ ਅਸੰਭਵ ਹੋ ਜਾਵੇਗਾ। ਸਾਰੇ ਯੂਰਪੀ ਨਿਰਮਾਤਾ ਭਾਰਤ ਆਉਣਗੇ।’’
ਇਹ ਵੀ ਪੜ੍ਹੋ : ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੀ ਪਟੀਸ਼ਨ 'ਚ ਨਿਕਲੀਆਂ 14 ਖਾਮੀਆਂ, SC ਵੱਲੋਂ ਫਿਲਹਾਲ ਸੁਣਵਾਈ ਤੋਂ ਇਨਕਾਰ
ਮੰਤਰੀ ਨੇ ਯੂਰਪੀਨ ਯੂਨੀਅਨ ਦੇ ਕਿਸੇ ਨਿਯਮ ਦਾ ਵਿਸਥਾਰ ਨਾਲ ਜ਼ਿਕਰ ਨਹੀਂ ਕੀਤਾ। ਹਾਲਾਂਕਿ, ਭਾਰਤ ਅਤੇ ਕੁਝ ਹੋਰਨਾਂ ਦੇਸ਼ਾਂ ਨੇ ਈ. ਯੂ. ਦੀ ਕਾਰਬਨ ਬਾਰਡਰ ਐਡਜਸਟਮੈਂਟ ਮੈਕੇਨਿਜ਼ਮ (ਸੀ. ਬੀ. ਏ. ਐੱਮ.) ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਗੋਇਲ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤੀ ਬਾਜ਼ਾਰ ’ਚ ਮੰਗ ਦਾ ਪੱਧਰ ਨਿਰਮਾਣ ਨੂੰ ਵਿਵਹਾਰਕ ਰੂਪ ’ਚ ਸੰਭਵ ਬਣਾਉਣ ਲਾਇਕ ਹੋਵੇਗਾ, ਤਿਵੇਂ-ਤਿਵੇਂ ਅੰਤਰਰਾਸ਼ਟਰੀ ਵਾਹਨ ਕੰਪਨੀਆਂ ਭਾਰਤ ’ਚ ਵੱਧ ਨਿਰਮਾਣ ਕਰਨਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਾਰਾਸ਼ਟਰ ’ਚ ਸੋਕਾ: ਅੰਗੂਰਾਂ ਦੀ 40 ਫ਼ੀਸਦੀ ਫ਼ਸਲ ’ਤੇ ਵੱਡਾ ਸੰਕਟ, ਪਾਣੀ ਦੀ ਘਾਟ ਕਾਰਨ ਵੇਲਾਂ ਸੁੱਕਣ ਦਾ ਖ਼ਤਰਾ
NEXT STORY