ਨਵੀਂ ਦਿੱਲੀ — ਫਾਸਟੈਗ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਅਪਡੇਟ ਸਾਹਮਣੇ ਆ ਰਹੇ ਹਨ। ਹੁਣ ਰਿਜ਼ਰਵ ਬੈਂਕ ਆਫ ਇੰਡੀਆ ਨੇ ਫਾਸਟੈਗ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਰਿਜ਼ਰਵ ਬੈਂਕ ਨੇ ਫਾਸਟੈਗ ਨੂੰ ਰੀਚਾਰਜ ਕਰਵਾਉਣ ਦੇ ਨਿਯਮ ਬਹੁਤ ਹੀ ਅਸਾਨ ਕਰ ਦਿੱਤੇ ਹਨ। ਯਾਨੀ ਕਿ ਹੁਣ UPI, ATM ਅਤੇ ਕ੍ਰੈਡਿਟ ਕਾਰਡ, ਪ੍ਰੀਪੇਡ ਇੰਸਟਰੂਮੈਂਟ ਜ਼ਰੀਏ ਵੀ ਫਾਸਟੈਗ ਰੀਚਾਰਜ ਕਰਵਾਏ ਜਾ ਸਕਣਗੇ।
RBI ਨੇ ਆਸਾਨ ਕੀਤੇ ਨਵੇਂ ਨਿਯਮ
RBI ਵਲੋਂ 30 ਦਸੰਬਰ 2019 ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਗਾਹਕ ਆਪਣੇ ਫਾਸਟੈਗ ਖਾਤੇ ਨੂੰ ਪੇਮੈਂਟ ਦੇ ਸਾਰੇ ਆਥਰਾਈਜ਼ਡ ਮਾਡਲਸ ਅਤੇ ਇੰਸਟਰੂਮੈਂਟਸ ਨਾਲ ਲਿੰਕ ਕਰ ਸਕਦੇ ਹਨ। ਇਸ ਵਿਚ UPI ਖਾਤਾ ਅਤੇ ਮੋਬਾਈਲ ਵਾਲੇਟ ਵੀ ਸ਼ਾਮਲ ਹੋਣਗੇ। ਇਹ ਕਦਮ ਉਨ੍ਹਾਂ ਖਾਤਿਆਂ ਨੂੰ ਰੀਚਾਰਜ ਕਰਨ 'ਚ ਸਹੂਲਤ ਵਧਾਉਣ ਅਤੇ ਫੇਲ ਟਰਾਂਜੈਕਸ਼ਨਸ ਦੇ ਮਾਮਲੇ ਤੇਜ਼ੀ ਨਾਲ ਸੁਲਝਾਉਣ ਲਈ ਚੁੱਕਿਆ ਗਿਆ ਹੈ। ਰਿਜ਼ਰਵ ਬੈਂਕ ਨੇ ਕਿਹਾ ਹੈ, 'ਗਾਹਕਾਂ ਨੂੰ ਪੇਮੈਂਟ ਦੇ ਜ਼ਿਆਦਾ ਵਿਕਲਪ ਦੇ ਕੇ ਇਸ ਸਿਸਟਮ ਦਾ ਦਾਇਰਾ ਵਧਾਉਣ ਅਤੇ ਸਿਸਟਮ ਪਾਰਟੀਸਪੈਂਟਸ ਵਿਚਕਾਰ ਮੁਕਾਬਲਾ ਵਧਾਉਣ ਦੇ ਇਰਾਦੇ ਨਾਲ ਸਾਰੇ ਆਥਰਾਈਜ਼ਡ ਪੇਮੈਂਟ ਸਿਸਟਮ ਨੂੰ ਹੁਣ ਫਾਸਟੈਗ ਨਾਲ ਲਿੰਕਿੰਗ ਦੀ ਆਗਿਆ ਹੋਵੇਗੀ'।
ਕੁਝ ਦਿਨ ਪਹਿਲਾਂ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ(NPCI) ਨੇ ਗਾਹਕਾਂ ਨੂੰ ਐਨ.ਈ.ਟੀ.ਸੀ. ਫਾਸਟੈਗ ਨੂੰ ਭੀਮ ਯੂ.ਪੀ.ਆਈ. ਨਾਲ ਰੀਚਾਰਜ ਕਰਨ ਦਾ ਵਿਕਲਪ ਉਪਲੱਬਧ ਕਰਵਾਇਆ। NPCI ਨੇ ਕਿਹਾ ਕਿ ਭੀਮ ਯੂ.ਪੀ.ਆਈ. ਅਧਾਰਿਤ ਮੋਬਾਈਲ ਐਪ ਦੇ ਜ਼ਰੀਏ ਵਾਹਨ ਮਾਲਕ ਰਸਤੇ 'ਚ ਚਲਦੇ-ਚਲਦੇ ਵੀ ਆਪਣੇ ਫਾਸਟੈਗ ਨੂੰ ਰੀਚਾਰਜ ਕਰ ਸਕਣਗੇ ਅਤੇ ਉਨ੍ਹਾਂ ਨੂੰ ਟੋਲ ਪਲਾਜ਼ਾ 'ਤੇ ਲੰਮੀਆਂ ਲਾਈਨਾਂ ਵਿਚ ਨਹੀਂ ਲੱਗਣਾ ਪਵੇਗਾ।
ਕੀ ਹੁੰਦਾ ਹੈ ਫਾਸਟੈਗ
ਇਹ ਇਕ ਰੇਡਿਓ ਫ੍ਰੀਕਵੈਂਸੀ ਆਇਡੈਂਟੀਫਿਕੇਸ਼ਨ ਟੈਗ ਹੈ ਜਿਸ ਨੂੰ ਵਾਹਨ ਦੀ ਵਿੰਡਸ਼ੀਲਡ 'ਤੇ ਲਗਾਇਆ ਜਾਂਦਾ ਹੈ, ਜਦੋਂ ਵਾਹਨ ਟੋਲ ਪਲਾਜ਼ਾ ਤੋਂ ਲੰਘਦੇ ਹਨ ਤਾਂ ਪਲਾਜ਼ਾ 'ਤੇ ਮੌਜੂਦ ਸੈਂਸਰ ਫਾਸਟੈਗ ਨੂੰ ਰੀਡ ਕਰ ਲੈਂਦੇ ਹਨ। ਉਥੇ ਲੱਗੇ ਉਪਕਰਣ ਆਟੋਮੈਟਿਕ ਤਰੀਕੇ ਨਾਲ ਟੋਲ ਟੈਕਸ ਦੀ ਵਸੂਲੀ ਕਰ ਲੈਂਦੇ ਹਨ। ਇਸ ਤਰੀਕੇ ਨਾਲ ਵਾਹਨ ਚਲਾਉਣ ਵਾਲਿਆਂ ਦੇ ਸਮੇਂ ਦੀ ਬਚਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ 'ਤੇ ਫਾਸਟੈਗ ਸ਼ੁਰੂ ਹੋਣ ਨਾਲ ਹਰ ਸਾਲ ਕਰੀਬ 75,000 ਕਰੋੜ ਰੁਪਏ ਦੇ ਈਂਧਣ ਦੀ ਬਚਤ ਹੋਵੇਗੀ ਅਤੇ ਪ੍ਰਦੂਸ਼ਣ 'ਚ ਵੀ ਕਮੀ ਆਵੇਗੀ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਰਾਸ਼ਟਰੀ ਰਾਜਮਾਰਗਾਂ ‘ਤੇ ਫਾਸਟੈਗ ਵਾਲੀਆਂ ਗੱਡੀਆਂ ਲਈ ਸਿਰਫ਼ 75% ਲੇਨ ਰੱਖੀਆਂ ਹਨ ਅਤੇ ਫਾਸਟੈਗ ਵਾਲੀ ਬੱਸਾਂ ਲਈ ਅਤੇ ਯਾਤਰੀਆਂ ਦੀ ਸਹੂਲਤ ਵੱਲ ਧਿਆਨ ਦਿੱਤੇ ਬਿਨਾਂ 25% ਲੇਨਾਂ ਰੱਖੀਆਂ ਗਈਆਂ ਹਨ। ਫਾਸਟੈਗ ਤੋਂ ਬਿਨਾਂ ਜਾਣ ਵਾਲੀ ਗੱਡੀਆਂ ਤੋਂ ਦੁਗਣਾ ਟੋਲ ਟੈਕਸ ਵਸੂਲਿਆ ਜਾਵੇਗਾ।
ਸੋਨਾ 20 ਰੁਪਏ ਚਮਕਿਆ, ਚਾਂਦੀ 320 ਰੁਪਏ ਮਜ਼ਬੂਤ
NEXT STORY