ਨਵੀਂ ਦਿੱਲੀ (ਭਾਸ਼ਾ)-ਫੈੱਡਰਲ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਬੈਂਕ ਨੂੰ 12,000 ਕਰੋੜ ਰੁਪਏ ਤੱਕ ਜੁਟਾਉਣ ਦੀ ਆਗਿਆ ਦੇ ਦਿੱਤੀ। ਇਸ 'ਚੋਂ ਜ਼ਿਆਦਾਤਰ ਰਾਸ਼ੀ ਕਰਜ਼ਾ ਸਾਧਨਾਂ ਤੋਂ ਜੁਟਾਈ ਜਾਵੇਗੀ। ਫੈੱਡਰਲ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ 19 ਜੂਨ 2020 ਦੀ ਬੈਠਕ 'ਚ ਵੱਖ-ਵੱਖ ਤਰ੍ਹਾਂ ਦੇ ਕਰਜ਼ਾ ਸਾਧਨਾਂ ਰਾਹੀਂ 8,000 ਕਰੋੜ ਰੁਪਏ ਤੱਕ ਜੁਟਾਉਣ ਦੀ ਆਗਿਆ ਦੇ ਦਿੱਤੀ। ਉੱਥੇ ਹੀ 4,000 ਕਰੋੜ ਰੁਪਏ ਤੱਕ ਇਕਵਿਟੀ ਸ਼ੇਅਰ ਜਾਰੀ ਕਰਨ ਅਤੇ ਕਰਜ਼ੇ ਦੇ ਮਿਲੇ-ਜੁਲੇ ਸਾਧਨਾਂ ਜ਼ਰੀਏ ਜੁਟਾਉਣ ਲਈ ਮਨਜ਼ੂਰੀ ਦਿੱਤੀ ਹੈ।
ਬੈਂਕ ਇਸ 'ਤੇ ਸ਼ੇਅਰਧਾਰਕਾਂ ਤੋਂ 16 ਜੁਲਾਈ 2020 ਨੂੰ ਸਾਲਾਨਾ ਆਮ ਮੀਟਿੰਗ ਦੌਰਾਨ ਮਨਜ਼ੂਰੀ ਲਵੇਗਾ। ਇਹ ਆਮ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾਵੇਗੀ। ਬੈਂਕ ਨੇ ਕਿਹਾ ਕਿ ਉਹ ਰਾਈਟਸ ਇਸ਼ੂ, ਨਿੱਜੀ ਨਿਯੋਜਨ, ਗਲੋਬਲੀ ਡਿਪਾਜ਼ਟਰੀ, ਅਮਰੀਕੀ ਡਿਪਾਜ਼ਟਰੀ ਰਾਹੀਂ ਇਹ ਰਾਸ਼ੀ ਜੁਟਾਵੇਗਾ। ਬੈਂਕ ਦੇ ਨਿਰਦੇਸ਼ਕ ਮੰਡਲ ਨੇ ਬੈਂਕ ਦੀ ਅਧਿਕਾਰਤ ਪੂੰਜੀ ਨੂੰ ਦੋ ਰੁਪਏ ਅੰਕਿਤ ਮੂਲ ਦੇ 250 ਕਰੋੜ ਸ਼ੇਅਰ ਦੇ ਹਿਸਾਬ ਨਾਲ 500 ਰੁਪਏ ਕਰੋੜ ਰੁਪਏ ਤੋਂ ਵਧਾ ਕੇ ਦੋ ਰੁਪਏ ਅੰਕਿਤ ਮੂਲ ਦੇ 400 ਕਰੋੜ ਸ਼ੇਅਰ ਭਾਵ 800 ਕਰੋੜ ਰੁਪਏ ਕਰਨ ਦਾ ਵੀ ਫੈਸਲਾ ਕੀਤਾ ਹੈ।
ਭਾਰਤ ਦਾ ਚੀਨ ਖ਼ਿਲਾਫ ਵੱਡਾ ਫ਼ੈਸਲਾ, ਸਰਕਾਰੀ ਏਜੰਸੀਆਂ ਨੂੰ ਹੁਣ ਦੱਸਣਾ ਪਵੇਗਾ ਕਿਸ ਦੇਸ਼ 'ਚ ਬਣਿਆ ਹੈ ਸਾਮਾਨ
NEXT STORY