ਮੁੰਬਈ: ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਹਾਲ ਹੀ 'ਚ ਦਾਦਾ ਬਣੇ ਹਨ ਉਨ੍ਹਾਂ ਦੇ ਘਰ ਪੋਤੇ ਨੇ ਜਨਮ ਲਿਆ ਹੈ। ਮੁਕੇਸ਼ ਅੰਬਾਨੀ ਦੀ ਵੱਡੀ ਨੂੰਹ ਸ਼ਲੋਕਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਸ਼ਲੋਕਾ ਨੇ ਵੀਰਵਾਰ ਸਵੇਰੇ 11 ਵਜੇ ਬੇਟੇ ਨੂੰ ਜਨਮ ਦਿੱਤਾ। ਸ਼ਲੋਕਾ ਦੇ ਮਾਂ ਬਣਨ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਲਾਈਨ ਲੱਗ ਗਈ।
ਇਸ ਦੌਰਾਨ ਹੁਣ ਆਕਾਸ਼ ਸ਼ਲੋਕਾ ਦੇ ਨਵਜੰਮੇ ਬੱਚੇ ਦੀ ਤਸਵੀਰ ਸੋਸ਼ਲ ਸਾਈਟ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਮੁਕੇਸ਼ ਅੰਬਾਨੀ ਪੋਤੇ ਨੂੰ ਗੋਦ 'ਚ ਚੁੱਕੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਬੱਚਾ ਬੇਹੱਦ ਕਿਊਟ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਬੀਤੇ ਸਾਲ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਨੇ ਲਗਭਗ ਕਰੀਬ 620 ਕਰੋੜ ਰੁਪਏ 'ਚ ਬ੍ਰਿਟੇਨ ਦੇ ਖਿਡੌਣਾ ਬ੍ਰਾਂਡ ਹੈਮਲੇਜ ਗਲੋਬਲ ਹੋਲਡਿੰਗਸ ਲਿਮਟਿਡ ਨੂੰ ਖਰੀਦਿਆ ਸੀ। ਉਦੋਂ ਲੋਕ ਸੋਸ਼ਲ ਮੀਡੀਆ 'ਤੇ ਮਜ਼ਾਕ ਕਰ ਰਹੇ ਸਨ ਕਿ ਮੁਕੇਸ਼ ਆਪਣੇ ਆਉਣ ਵਾਲੇ ਪੋਤੇ ਦੇ ਲਈ ਪਹਿਲੇ ਤੋਂ ਹੀ ਖਿਡੌਣੇ ਇਕੱਠੇ ਕਰ ਰਹੇ ਹਨ। ਆਕਾਸ਼ ਅਤੇ ਸ਼ਲੋਕਾ ਦਾ ਵਿਆਹ 9 ਮਾਰਚ 2019 ਨੂੰ ਹੋਇਆ ਸੀ। ਉਨ੍ਹਾਂ ਦੇ ਵਿਆਹ ਦੇ ਜਸ਼ਨ ਦੀ ਦੇਸ਼ ਦੁਨੀਆ 'ਚ ਚਰਚਾ ਰਹੀ ਸੀ।
Swiggy ਦੀ ਨਵੀਂ ਪਹਿਲ, 36 ਹਜ਼ਾਰ ਰੇਹੜੀ ਵਾਲਿਆਂ ਰਾਹੀਂ ਘਰ-ਘਰ ਪਹੁੰਚੇਗਾ ਖਾਣਾ
NEXT STORY