ਬਿਜ਼ਨੈੱਸ ਡੈਸਕ - ਭਾਰਤੀ ਸ਼ੇਅਰ ਬਾਜ਼ਾਰ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਘਟਦੀ ਦਿਲਚਸਪੀ ਨੂੰ ਫਿਰ ਤੋਂ ਵਧਾਉਣ ਅਤੇ ਰੁਪਏ ਨੂੰ ਮਜ਼ਬੂਤੀ ਦੇਣ ਲਈ ਸ਼ੇਅਰਾਂ ’ਤੇ ਲੱਗਣ ਵਾਲੇ ਲਾਂਗ ਟਰਮ ਕੈਪੀਟਲ ਗੇਨ (ਐੱਲ. ਟੀ. ਸੀ. ਜੀ.) ਟੈਕਸ ’ਚ ਕਟੌਤੀ ਕੀਤੀ ਜਾ ਸਕਦੀ ਹੈ। ਬ੍ਰੋਕਰੇਜ ਫਰਮ ਜੈਫਰੀਜ਼ ਦਾ ਮੰਨਣਾ ਹੈ ਕਿ ਇਕੁਇਟੀ ’ਤੇ ਲੰਮੀ ਮਿਆਦ ਦੇ ਪੂੰਜੀਗਤ ਲਾਭ ਟੈਕਸ ਘੱਟ ਕਰਨ ਨਾਲ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦਾ ਭਰੋਸਾ ਪਰਤ ਸਕਦਾ ਹੈ ਅਤੇ ਭਾਰਤੀ ਬਾਜ਼ਾਰ ’ਚ ਨਿਵੇਸ਼ ਦਾ ਪ੍ਰਵਾਹ ਵਧ ਸਕਦਾ ਹੈ।
ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ ! PNB 'ਚ ਬਾਹਰੀ ਲੋਕ ਸੰਭਾਲ ਰਹੇ ਸਨ ਬੈਂਕ ਦਾ ਕੰਮਕਾਜ, ਕਈ ਸ਼ਾਖਾਵਾਂ ਦੇ Branch head ਸਸਪੈਂਡ
ਜੈਫਰੀਜ਼ ਦੀ ਰਿਪੋਰਟ ਮੁਤਾਬਕ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਮਾਲੀ ਸਾਲ 2026 ’ਚ ਭਾਰਤੀ ਸ਼ੇਅਰ ਬਾਜ਼ਾਰ ਤੋਂ ਲੱਗਭਗ 21 ਅਰਬ ਡਾਲਰ ਦੀ ਨਿਕਾਸੀ ਕੀਤੀ ਹੈ। ਉੱਥੇ ਹੀ, ਚਾਲੂ ਮਾਲੀ ਸਾਲ ’ਚ 23 ਅਕਤੂਬਰ ਤੱਕ ਉਹ 16.5 ਅਰਬ ਡਾਲਰ ਦੇ ਸ਼ੇਅਰ ਵੇਚ ਚੁੱਕੇ ਹਨ। ਅਜਿਹੇ ’ਚ ਸਰਕਾਰ ਵੱਲੋਂ ਐੱਲ. ਟੀ. ਸੀ. ਜੀ. ਟੈਕਸ ’ਚ ਰਾਹਤ ਦੇਣ ਦਾ ਫੈਸਲਾ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ’ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਲਈ ਕੇਂਦਰ ਸਰਕਾਰ ਦਾ ਦੀਵਾਲੀ ਤੋਹਫ਼ਾ, ਕੈਬਨਿਟ ਨੇ DA 'ਚ ਭਾਰੀ ਵਾਧੇ ਦੀ ਦਿੱਤੀ ਮਨਜ਼ੂਰੀ
ਬ੍ਰੋਕਰੇਜ ਫਰਮ ਨੇ ਕਿਹਾ ਕਿ ਟੈਕਸ ’ਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਨਾਲ ਹੋਣ ਵਾਲੇ ਸੰਭਾਵੀ ਮਾਲੀਆ ਨੁਕਸਾਨ ਅਤੇ ਉਸ ਦੇ ਵਿੱਤੀ ਪ੍ਰਭਾਵ ਵਿਚਾਲੇ ਸਰਕਾਰ ਨੂੰ ਸੰਤੁਲਨ ਬਣਾਉਣਾ ਹੋਵੇਗਾ। ਰਿਪੋਰਟ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਦੀ ਧਾਰਨਾ ’ਚ ਸੁਧਾਰ ਨਾਲ ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਰੁਪਏ ਨੂੰ ਵੀ ਸਮਰਥਨ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਰਾਜੇਸ਼ ਖੰਨਾ ਦੀ ਜਾਇਦਾਦ 'ਚ ਹਿੱਸਾ ਮੰਗ ਰਹੀ ਅਨੀਤਾ ਅਡਵਾਨੀ ਨੂੰ SC ਤੋਂ ਝਟਕਾ, ਜਾਣੋ ਪੂਰਾ ਮਾਮਲਾ
ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਦੀ ਵਾਪਸੀ ਨਾਲ ਖਾਸ ਤੌਰ ’ਤੇ ਵਿੱਤੀ ਸੇਵਾਵਾਂ, ਊਰਜਾ ਅਤੇ ਕੰਜਿਊਮਰ ਟੈਕਨਾਲੋਜੀ ਵਰਗੇ ਪੂੰਜੀ ਆਧਾਰਿਤ ਖੇਤਰਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋ ਸਕਦਾ ਹੈ। ਇਨ੍ਹਾਂ ਖੇਤਰਾਂ ’ਚ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਬਿਕਵਾਲੀ ਦਾ ਦਬਾਅ ਰਿਹਾ ਹੈ। ਜੈਫਰੀਜ਼ ਮੁਤਾਬਕ, ਜੇਕਰ ਵਿਦੇਸ਼ੀ ਨਿਵੇਸ਼ ਦਾ ਪ੍ਰਵਾਹ ਵਧਦਾ ਹੈ ਤਾਂ ਇਨ੍ਹਾਂ ਖੇਤਰਾਂ ਦੇ ਸ਼ੇਅਰਾਂ ’ਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ : 16.514 ਕਿਲੋ ਦੇ ਸੋਨੇ ਦੇ ਝੁਮਕੇ ਬਣੇ ਖਿੱਚ ਦਾ ਕੇਂਦਰ, ਬਣ ਗਏ 2 ਗਿਨੀਜ਼ ਵਰਲਡ ਰਿਕਾਰਡ
ਇਹ ਵੀ ਪੜ੍ਹੋ : ਕੀ ਬਾਜ਼ਾਰ 'ਚ ਫਿਰ ਆਵੇਗਾ 1000 ਰੁਪਏ ਦਾ ਨੋਟ? ਮੰਦਿਰ ਦੀ ਤਸਵੀਰ ਵਾਲੇ ਨੋਟ 'ਤੇ ਆਇਆ ਵੱਡਾ ਅਪਡੇਟ
ਇਹ ਵੀ ਪੜ੍ਹੋ : Train 'ਚ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਇਸ ਸਮੇਂ ਮੋਬਾਈਲ ਚਾਰਜਿੰਗ 'ਤੇ ਲੱਗ ਗਿਆ ਬੈਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤ ਨੇ 12 ਸਾਲਾਂ 'ਚ 49.6 ਕਰੋੜ ਲੋਕਾਂ ਨੂੰ ਗਰੀਬੀ 'ਚੋਂ ਕੱਢਿਆ; ਅੱਤ ਦੀ ਗਰੀਬੀ ਘੱਟ ਕੇ 2.6% ਰਹੀ : ਵਿਸ਼ਵ ਬੈਂਕ
NEXT STORY