ਬਿਜ਼ਨੈੱਸ ਡੈਸਕ - ਭਾਰਤੀ ਸ਼ੇਅਰ ਬਾਜ਼ਾਰ ’ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੀ ਬਿਕਵਾਲੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਹਫ਼ਤੇ ਐੱਫ. ਆਈ. ਆਈ. ਨੇ ਭਾਰਤੀ ਸ਼ੇਅਰਾਂ ’ਚੋਂ 34,970 ਕਰੋੜ ਰੁਪਏ ਕੱਢ ਲਏ। ਇਸ ਦੇ ਉਲਟ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ. ਆਈ. ਆਈ.) ਨੇ 33,460 ਕਰੋੜ ਰੁਪਏ ਦੀ ਖਰੀਦਦਾਰੀ ਕਰ ਕੇ ਬਾਜ਼ਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਹ ਅੰਕੜੇ ਐਕਸਚੇਂਜ ਦੇ ਸ਼ੁਰੂਆਤੀ ਅੰਕੜਿਆਂ ’ਤੇ ਆਧਾਰਿਤ ਹਨ।
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਸਤੰਬਰ ’ਚ ਐੱਫ. ਆਈ. ਆਈ. ਨੇ ਕੱਢੇ 44,010 ਕਰੋੜ
ਰਿਪੋਰਟ ਮੁਤਾਬਕ ਸਤੰਬਰ ’ਚ ਵੀ ਵਿਦੇਸ਼ੀ ਨਿਵੇਸ਼ਕਾਂ ਦਾ ਰੁਖ ਭਾਰਤੀ ਬਾਜ਼ਾਰ ਪ੍ਰਤੀ ਕਮਜ਼ੋਰ ਰਿਹਾ। ਮਹੀਨੇ ਦੌਰਾਨ ਐੱਫ. ਆਈ. ਆਈ. ਨੇ ਭਾਰਤੀ ਬਾਜ਼ਾਰ ’ਚੋਂ ਲੱਗਭਗ 44,010 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਦੇ ਮੁਕਾਬਲੇ ਡੀ. ਆਈ. ਆਈ. ਨੇ 76,030 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਲਗਾਤਾਰ ਵਿਦੇਸ਼ੀ ਬਿਕਵਾਲੀ ਦਰਮਿਆਨ ਘਰੇਲੂ ਸੰਸਥਾਗਤ ਨਿਵੇਸ਼ਕ ਬਾਜ਼ਾਰ ’ਚ ਵੱਡੀ ਖਰੀਦਦਾਰੀ ਕਰ ਕੇ ਸੰਤੁਲਨ ਬਣਾਉਣ ’ਚ ਜੁਟੇ ਹਨ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਲਗਾਤਾਰ 15ਵੇਂ ਮਹੀਨੇ ਵਿਦੇਸ਼ੀ ਨਿਵੇਸ਼ਕ ਬਿਕਵਾਲ
ਐੱਫ. ਆਈ. ਆਈ. ਹੁਣ ਲਗਾਤਾਰ 15ਵੇਂ ਮਹੀਨੇ ਭਾਰਤੀ ਸ਼ੇਅਰ ਬਾਜ਼ਾਰ ’ਚ ਸ਼ੁੱਧ ਬਿਕਵਾਲ ਬਣੇ ਹੋਏ ਹਨ। ਬਾਜ਼ਾਰ ਮਾਹਰਾਂ ਮੁਤਾਬਕ ਉੱਚੀ ਅਮਰੀਕੀ ਬਾਂਡ ਯੀਲਡ, ਕੱਚੇ ਤੇਲ ਦੀਆਂ ਮਜ਼ਬੂਤ ਕੀਮਤਾਂ ਅਤੇ ਰੁਪਏ ’ਚ ਕਮਜ਼ੋਰੀ ਵਰਗੇ ਕਾਰਕ ਵਿਦੇਸ਼ੀ ਨਿਵੇਸ਼ਕਾਂ ਦੀ ਧਾਰਨਾ ’ਤੇ ਅਸਰ ਪਾ ਰਹੇ ਹਨ।
ਬਜਾਜ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ (ਰਿਸਰਚ) ਪਬਿਤ੍ਰੋ ਮੁਖਰਜੀ ਮੁਤਾਬਕ ਗਲੋਬਲ ਮਾਹੌਲ ਚੁਣੌਤੀਪੂਰਨ ਬਣਿਆ ਹੋਇਆ ਹੈ। ਅਮਰੀਕੀ ਬਾਂਡ ਯੀਲਡ ’ਚ ਮਜ਼ਬੂਤੀ ਅਤੇ ਬ੍ਰੇਂਟ ਕਰੂਡ ਦੀਆਂ ਉੱਚੀਆਂ ਕੀਮਤਾਂ ਨਾਲ ਲਗਾਤਾਰ ਐੱਫ. ਆਈ. ਆਈ. ਨਿਕਾਸੀ ਨੇ ਬਾਜ਼ਾਰ ਦੇ ਰੁਝਾਨ ’ਤੇ ਦਬਾਅ ਵਧਾਇਆ ਹੈ।
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
ਨਿਫ਼ਟੀ ਦੀ ਲਗਾਤਾਰ 8ਵੇਂ ਹਫ਼ਤੇ ਗਿਰਾਵਟ
ਬਾਜ਼ਾਰ ’ਚ ਬਿਕਵਾਲੀ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਨਿਫ਼ਟੀ ਲਗਾਤਾਰ 8ਵੇਂ ਹਫ਼ਤੇ ਗਿਰਾਵਟ ਨਾਲ ਬੰਦ ਹੋਇਆ। ਹਫ਼ਤੇ ਦੇ ਸਾਰੇ 4 ਕਾਰੋਬਾਰੀ ਸੈਸ਼ਨਾਂ ’ਚ ਸੂਚਕ ਅੰਕ ’ਚ ਗਿਰਾਵਟ ਦਰਜ ਕੀਤੀ ਗਈ। ਵੀਰਵਾਰ ਨੂੰ ਨਿਫ਼ਟੀ 3.1 ਫੀਸਦੀ ਡਿੱਗ ਕੇ 22,422 ਅੰਕ ’ਤੇ ਬੰਦ ਹੋਇਆ।
ਬੈਂਕ ਨਿਫ਼ਟੀ ’ਚ ਵੀ ਹਫ਼ਤੇ ਦੌਰਾਨ ਲੱਗਭਗ 2 ਫੀਸਦੀ ਦੀ ਗਿਰਾਵਟ ਆਈ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ’ਤੇ ਵੀ ਦਬਾਅ ਰਿਹਾ। ਨਿਫ਼ਟੀ ਮਿਡਕੈਪ ਇੰਡੈਕਸ 3.6 ਫੀਸਦੀ, ਜਦਕਿ ਨਿਫ਼ਟੀ ਸਮਾਲਕੈਪ ਇੰਡੈਕਸ 3.4 ਫੀਸਦੀ ਹੇਠਾਂ ਰਿਹਾ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ
ਮਹਿੰਗਾ ਕੱਚਾ ਤੇਲ ਵਧਾ ਰਿਹੈ ਮਹਿੰਗਾਈ ਦਾ ਡਰ
ਬਾਜ਼ਾਰ ਮਾਹਰਾਂ ਅਨੁਸਾਰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਨੇ ਮਹਿੰਗਾਈ ਅਤੇ ਘਰੇਲੂ ਅਰਥਵਿਵਸਥਾ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਉੱਥੇ ਹੀ, ਦੁਨੀਆ ਭਰ ’ਚ ਬਾਂਡ ਯੀਲਡ ਵਧਣ ਨਾਲ ਨਿਵੇਸ਼ਕਾਂ ਦੀ ਜੋਖਮ ਲੈਣ ਦੀ ਸਮਰੱਥਾ ਵੀ ਪ੍ਰਭਾਵਿਤ ਹੋਈ ਹੈ। ਈਰਾਨ ਨਾਲ ਜੁੜੇ ਸੰਭਾਵੀ ਸ਼ਾਂਤੀ ਸਮਝੌਤੇ ਨੂੰ ਲੈ ਕੇ ਬੇਭਰੋਸਗੀ ਅਤੇ ਰੁਪਏ ’ਚ ਗਿਰਾਵਟ ਨੇ ਵੀ ਨਿਵੇਸ਼ਕਾਂ ਦੀ ਚੌਕਸੀ ਵਧਾਈ ਹੈ।
ਇਹ ਵੀ ਪੜ੍ਹੋ : ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਹੁਣ ਆਰ. ਬੀ. ਆਈ. ਅਤੇ ਜੀ. ਐੱਸ. ਟੀ. ਕੌਂਸਲ ’ਤੇ ਨਜ਼ਰ
ਆਉਣ ਵਾਲੇ ਦਿਨਾਂ ’ਚ ਬਾਜ਼ਾਰ ਦੀ ਦਿਸ਼ਾ ਤੈਅ ਕਰਨ ਵਾਲੇ ਕਈ ਅਹਿਮ ਘਟਨਾਚੱਕਰ ਹਨ। ਆਰ. ਬੀ. ਆਈ. ਦੀ ਮਾੇਟਰੀ ਪਾਲਿਸੀ ਕਮੇਟੀ ਦੀ ਬੈਠਕ 5 ਤੋਂ 7 ਅਕਤੂਬਰ ਤੱਕ ਹੋਵੇਗੀ। ਇਸ ਤੋਂ ਬਾਅਦ 7 ਅਕਤੂਬਰ ਨੂੰ ਜੀ. ਐੱਸ. ਟੀ. ਕੌਂਸਲ ਦੀ 57ਵੀਂ ਬੈਠਕ ਹੋਵੇਗੀ। ਇਸੇ ਦਿਨ ਅਮਰੀਕੀ ਫੈਡਰਲ ਰਿਜ਼ਰਵ ਦੀ ਸਤੰਬਰ ਬੈਠਕ ਦਾ ਵੇਰਵਾ ਵੀ ਜਾਰੀ ਹੋਣਾ ਹੈ। ਇਸ ਤੋਂ ਇਲਾਵਾ 8 ਅਕਤੂਬਰ ਤੋਂ ਮਾਲੀ ਸਾਲ 2026-27 ਦੀ ਦੂਜੀ ਤਿਮਾਹੀ ਦੇ ਕੰਪਨੀਆਂ ਦੇ ਨਤੀਜਿਆਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ ’ਚ ਵਿਆਜ ਦਰਾਂ, ਮਹਿੰਗਾਈ, ਜੀ. ਐੱਸ. ਟੀ. ਫੈਸਲਿਆਂ ਅਤੇ ਕੰਪਨੀਆਂ ਦੇ ਪ੍ਰਦਰਸ਼ਨ ’ਤੇ ਬਾਜ਼ਾਰ ਦੀ ਨਜ਼ਰ ਰਹੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
'ਅਡਾਣੀ ਸਮੂਹ ਮਹਾਰਾਸ਼ਟਰ ’ਚ 2.6 ਲੱਖ ਕਰੋੜ ਰੁਪਏ ਦੇ ਪ੍ਰਾਜੈਕਟਾਂ ’ਤੇ ਕਰ ਰਿਹੈ ਕੰਮ'
NEXT STORY