ਚੰਡੀਗੜ੍ਹ—ਸੰਸਾਰਕ ਸਾਈਕਲ ਕੰਪਨੀ ਚੀਨ ਦੇ ਫੁਸ਼ਿਦਾ ਗਰੁੱਪ ਨੇ ਲੁਧਿਆਣਾ 'ਚ ਹਾਈਟੇਕ ਸਾਈਕਲ ਵੈਲੀ 'ਚ 210 ਕਰੋੜ ਰੁਪਏ ਦੇ ਪ੍ਰਾਜੈਕਟ ਲਈ ਹੀਰੋ ਸਾਈਕਲਸ ਨਾਲ ਹੱਥ ਮਿਲਾਇਆ ਹੈ। ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਚੀਨ ਦਾ ਗਰੁੱਪ ਹੀਰੋ ਸਾਈਕਲਸ ਦੇ ਨਾਲ ਮਿਲ ਕੇ ਪ੍ਰੀਮੀਅਮ ਸਾਈਕਲ ਅਤੇ ਇਲੈਕਟ੍ਰਿਕ ਬਾਈਕ ਦਾ ਵਿਨਿਰਮਾਣ ਕਰੇਗਾ। ਫੁਸ਼ਿਦਾ ਦੇ ਚੇਅਰਮੈਨ ਜਿਯਾਨ ਸ਼ੇਂਗ ਸ਼ਿਨ ਨੇ ਇਥੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ 'ਚ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ। ਇਹ ਪ੍ਰਾਜੈਕਟ ਹਾਈਟੇਕ ਸਾਈਕਲ ਵੈਲੀ 'ਚ 380 ਏਕੜ ਖੇਤਰ 'ਚੋਂ 100 ਏਕੜ ਖੇਤਰ 'ਚ ਹੋਵੇਗੀ। ਇਸ 'ਚ 1,000 ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ। ਹੀਰੋ ਸਾਈਕਲਸ ਦੇ ਪਲਾਂਟ ਦੀ ਸਾਲਾਨਾ ਸਮਰੱਥਾ 40 ਲੱਖ ਸਾਈਕਲਾਂ ਦੇ ਵਿਨਿਰਮਾਣ ਦੀ ਹੈ। ਹੀਰੋ ਸਾਈਕਲਸ ਗਰੁੱਪ ਦੇ ਚੇਅਰਮੈਨ ਪੰਕਜ ਮੁੰਜ਼ਾਲ ਨੇ ਕਿਹਾ ਕਿ ਹੀਰੋ ਸਾਈਕਲਸ ਪ੍ਰਾਜੈਕਟ 'ਚ ਉਤਪਾਦਨ ਸ਼ੁਰੂ ਕਰਨ ਦੀ ਸਮੇਂ ਸੀਮਾ ਅਪ੍ਰੈਲ 2022 ਹੈ। ਇਥੇ ਵਿਨਿਰਮਾਣ ਅਕਤੂਬਰ 2020 ਤੋਂ ਸ਼ੁਰੂ ਹੋਵੇਗਾ। ਇਸ ਦੀ ਵਜ੍ਹਾ ਨਾਲ ਸਭ ਸੂਬਾ ਪੱਧਰੀ ਮਨਜ਼ੂਨੀਆਂ ਮਿਲਣੀਆਂ ਅਤੇ ਇੰਵੈਸਟ ਪੰਜਾਬ ਵਲੋਂ ਪ੍ਰੋਸਤਾਹਨ ਦਿੱਤਾ ਜਾਣਾ ਹੈ।
ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ 157 ਅੰਕਾਂ ਦੀ ਵਾਧੇ ਨਾਲ 39592 'ਤੇ ਬੰਦ
NEXT STORY