ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਜ਼ਬਰਦਸਤ ਤੇਜ਼ੀ ਦੇ ਦੌਰਾਨ ਵਿਵਾਹਿਕ ਗਹਿਣਾ ਮੰਗ ਆਉਣ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 375 ਰੁਪਏ ਦੀ ਛਲਾਂਗ ਲਗਾ ਕੇ 32,875 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਸਿੱਕਾ ਨਿਰਮਾਤਾਵਾਂ ਦੇ ਉਠਾਅ 'ਚ ਆਈ ਤੇਜ਼ੀ ਅਤੇ ਉਦਯੋਗਿਕ ਮੰਗ ਨਿਕਲਣ ਨਾਲ ਚਾਂਦੀ ਵੀ 220 ਰੁਪਏ ਚਮਕ ਕੇ 39,820 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਲੰਡਨ ਦਾ ਸੋਨਾ ਹਾਜ਼ਿਰ 2.45 ਡਾਲਰ ਦੀ ਹਫਤਾਵਾਰੀ ਵਾਧੇ ਨਾਲ ਸ਼ੁੱਕਰਵਾਰ ਨੂੰ ਹਫਤਾਵਾਰ 'ਤੇ 1,287.35 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 1.15 ਡਾਲਰ ਦੀ ਤੇਜ਼ੀ ਨਾਲ ਹਫਤਾਵਾਰ 'ਤੇ 1,287.90 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਲਗਭਗ ਪੂਰੇ ਹਫਤੇ ਦੇ ਦੌਰਾਨ ਨਿਵੇਸ਼ਕਾਂ ਦਾ ਆਕਰਸ਼ਣ ਅਧਿਕਤਰ ਸੁਰੱਖਿਅਤ ਨਿਵੇਸ਼ 'ਚ ਰਿਹਾ। ਇਕ ਸਮਾਂ ਤਾਂ ਸੰਸਾਰਕ ਬਾਜ਼ਾਰ 'ਚ ਸੋਨਾ ਸੱਤ ਮਹੀਨੇ ਦੇ ਉੱਚ ਪੱਧਰ 'ਤੇ ਵੀ ਪਹੁੰਚ ਗਿਆ ਜਿਸ ਨਾਲ ਘਰੇਲੂ ਬਾਜ਼ਾਰ 'ਚ ਪੀਲੀ ਧਾਤੂ ਪਹਿਲੀ ਵਾਰ 33,000 ਰੁਪਏ ਦੇ ਅੰਕੜੇ ਨੂੰ ਪਾਰ ਕਰਦੀ ਹੋਈ 33,070 ਰੁਪਏ ਪ੍ਰਤੀ ਗ੍ਰਾਮ 'ਤੇ ਪਹੁੰਚ ਗਈ।
LIC ਦੀ ਬਾਜ਼ਾਰ ਹਿੱਸੇਦਾਰੀ 70 ਫੀਸਦੀ ਤੋਂ ਹੇਠਾਂ ਆਈ
NEXT STORY