ਬਿਜ਼ਨੈੱਸ ਡੈਸਕ :- ਦੇਸ਼ ਵਿਚ ਨਰਾਤਿਆਂ ਦਾ ਉਤਸਵ ਸ਼ੁਰੂ ਹੋ ਗਿਆ ਹੈ ਹਫ਼ਤੇ ਦੇ ਪਹਿਲੇ ਅਤੇ ਦੂਜੇ ਨਰਾਤੇ ਦੇ ਦਿਨ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭੌਤਿਕ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ।
ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼
ਐਮਸੀਐਕਸ 'ਤੇ 4 ਦਸੰਬਰ ਦੀ ਡਿਲੀਵਰੀ ਲਈ ਸੋਨਾ ਪਿਛਲੇ ਸੈਸ਼ਨ ਵਿੱਚ 151,499 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਅਤੇ ਅੱਜ 151,596.00 ਰੁਪਏ 'ਤੇ ਖੁੱਲ੍ਹਿਆ। ਮੌਜੂਦਾ ਸਮੇਂ ਇਹ 1,091 ਰੁਪਏ ਭਾਵ 0.72 ਫ਼ੀਸਦੀ ਡਿੱਗ ਕੇ 1,50408 ਰੁਪਏ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ।
ਦੂਜੇ ਪਾਸੇ 4 ਦਸੰਬਰ ਦੀ ਡਿਲੀਵਰੀ ਲਈ ਚਾਂਦੀ ਪਿਛਲੇ ਸੈਸ਼ਨ ਵਿੱਚ 225,755 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਅਤੇ ਅੱਜ ਇਹ 22,5494 ਰੁਪਏ 'ਤੇ ਖੁੱਲ੍ਹੀ ਹੈ। ਮੌਜੂਦਾ ਸਮੇਂ ਇਹ ਹ 855 ਰੁਪਏ ਭਾਵ 0.38 ਫ਼ੀਸਦ ਡਿੱਗ ਕੇ 2,24,900 ਰੁਪਏ 'ਤੇ ਕਾਰੋਬਾਰ ਕਰਦੀ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ
ਭੌਤਿਕ ਬਾਜ਼ਾਰ ਵਿੱਚ ਕੀਮਤ
ਸੋਨੇ ਦੀਆਂ ਕੀਮਤਾਂ ਵਿਚ ਭੌਤਿਕ ਬਾਜ਼ਾਰ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 24-ਕੈਰੇਟ ਸੋਨਾ 440 ਰੁਪਏ ਡਿੱਗ ਕੇ 150,980 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸੇ ਤਰ੍ਹਾਂ, 22-ਕੈਰੇਟ ਸੋਨਾ 400 ਰੁਪਏ ਡਿੱਗ ਕੇ 138,400 ਰੁਪਏ ਹੋ ਗਿਆ ਅਤੇ 18-ਕੈਰੇਟ ਸੋਨਾ 330 ਰੁਪਏ ਡਿੱਗ ਕੇ 113,240 ਰੁਪਏ ਹੋ ਗਿਆ। ਚਾਂਦੀ 240,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
ਇਹ ਵੀ ਪੜ੍ਹੋ : GST Council ਦੇ ਵੱਡੇ ਫ਼ੈਸਲੇ : ਜੁਰਮਾਨੇ ਦੀ ਰਕਮ ਘਟਾਈ, ਨੋਟਿਸ ਤੇ ਗ਼੍ਰਿਫਤਾਰੀ ਸਮੇਤ ਬਦਲੇ ਇਹ ਨਿਯਮ
ਅੰਤਰਰਾਸ਼ਟਰੀ ਕੀਮਤਾਂ
ਸੋਮਵਾਰ ਨੂੰ ਸ਼ੁਰੂਆਤੀ ਏਸ਼ੀਆਈ ਵਪਾਰ ਵਿੱਚ ਸੋਨੇ ਦੀਆਂ ਕੀਮਤਾਂ ਸਥਿਰ ਰਹੀਆਂ। ਬਾਜ਼ਾਰ ਭਾਗੀਦਾਰ ਇਸ ਹਫ਼ਤੇ ਆਉਣ ਵਾਲੇ ਅਮਰੀਕੀ ਮੁਦਰਾਸਫੀਤੀ ਅੰਕੜਿਆਂ ਦੀ ਉਡੀਕ ਕਰ ਰਹੇ ਹਨ, ਜੋ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਤੇ ਅਗਲੇ ਕਦਮ ਬਾਰੇ ਨਵੇਂ ਸੁਰਾਗ ਪ੍ਰਦਾਨ ਕਰ ਸਕਦਾ ਹੈ। ਸਪਾਟ ਸੋਨਾ ਸ਼ੁੱਕਰਵਾਰ ਨੂੰ ਇੱਕ ਹਫ਼ਤੇ ਦੇ ਉੱਚ ਪੱਧਰ 'ਤੇ ਪਹੁੰਚਣ ਤੋਂ ਬਾਅਦ ਅੱਜ $4,200.23 ਪ੍ਰਤੀ ਔਂਸ 'ਤੇ ਸਥਿਰ ਰਿਹਾ। ਦਸੰਬਰ ਡਿਲੀਵਰੀ ਲਈ ਅਮਰੀਕੀ ਸੋਨੇ ਦੇ ਵਾਅਦੇ 0.2% ਵਧ ਕੇ $4,225.50 ਹੋ ਗਏ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : Tiktok 'ਤੇ NY 'ਚ ਲੱਗੇ ਗੰਭੀਰ ਦੋਸ਼, ਬੱਚਿਆਂ ਦੀ ਸੁਰੱਖਿਆ ਨਾਲ ਕੀਤਾ ਖਿਲਵਾੜ
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ , 70% ਸਸਤੀ ਹੋਵੇਗੀ ਕੈਂਸਰ ਦੀ ਦਵਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
70 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਕੈਨੇਡਾ ਦਾ ਵਪਾਰ ! ਕੈਨੇਡੀਅਨ ਮੰਤਰੀ ਨੇ ਕਰ'ਤਾ ਐਲਾਨ
NEXT STORY