ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਸੋਨੇ-ਚਾਂਦੀ 'ਚ ਗਿਰਾਵਟ ਅਤੇ ਘਰੇਲੂ ਮੰਗ ਕਮਜ਼ੋਰ ਹੋਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 200 ਰੁਪਏ ਦੀ ਗਿਰਾਵਟ ਨਾਲ 31,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨਾ ਹੀ ਡਿੱਗ ਕੇ 31,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਗਿੰਨੀ 'ਚ ਕੋਈ ਬਦਲਾਅ ਨਹੀਂ ਹੋਇਆ ਅਤੇ ਪਿਛਲੇ ਦਿਨ ਦੇ 24,800 ਰੁਪਏ ਪ੍ਰਤੀ 8 ਗ੍ਰਾਮ 'ਤੇ ਸਥਿਰ ਰਹੀ।
ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ ਵੀ 925 ਰੁਪਏ ਦਾ ਗੋਤਾ ਲਾ ਕੇ 39,050 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਵਿਦੇਸ਼ੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ 4.15 ਡਾਲਰ ਡਿੱਗ ਕੇ 1,324.90 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 1.1 ਡਾਲਰ ਦੀ ਗਿਰਾਵਟ ਨਾਲ 1,327.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ 'ਚ 0.07 ਡਾਲਰ ਦੀ ਨਰਮੀ ਰਹੀ ਅਤੇ ਇਹ 16.30 ਡਾਲਰ ਪ੍ਰਤੀ ਔਂਸ ਬੋਲੀ ਗਈ। ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੇ ਮੁੱਲ ਅਸਥਿਰ ਹਨ, ਨਿਵੇਸ਼ਕ ਸੋਚ-ਸਮਝ ਕੇ ਇਸ 'ਚ ਪੈਸਾ ਲਾ ਰਹੇ ਹਨ। ਚੀਨ ਅਤੇ ਅਮਰੀਕਾ ਵਿਚਕਾਰ ਛਿੜੇ ਵਪਾਰ ਯੁੱਧ ਦਾ ਅਸਰ ਵੀ ਕੀਮਤੀ ਧਾਤਾਂ 'ਤੇ ਦੇਖਣ ਨੂੰ ਮਿਲੇਗਾ।
ਇਸ ਸਾਲ ਭਾਰਤ 'ਚ ਲਾਂਚ ਹੋਵੇਗੀ ਡੁਕਾਟੀ ਦੀ Scrambler 1100 ਬਾਈਕ
NEXT STORY