ਨਵੀਂ ਦਿੱਲੀ—ਸਥਾਨਕ ਪੱਧਰ 'ਤੇ ਗਹਿਣਾ ਮੰਗ ਸੁਸਤ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਲਗਾਤਾਰ ਦੂਜੇ ਦਿਨ ਦੀ ਗਿਰਾਵਟ 'ਚ ਰਹਿੰਦਾ ਹੋਇਆ ਸ਼ਨੀਵਾਰ ਨੂੰ 100 ਰੁਪਏ ਫਿਸਲ ਕੇ 31,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਇਸ ਦੌਰਾਨ ਉਦਯੋਗਿਕ ਮੰਗ ਨਿਕਲਣ ਨਾਲ ਚਾਂਦੀ 'ਚ 275 ਰੁਪਏ ਦਾ ਵਾਧਾ ਰਿਹਾ ਅਤੇ ਇਹ 37,775 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਬੋਲੀ ਗਈ।
ਮਾਹਿਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਪੀਲੀ ਧਾਤੂ ਦੀ ਕੀਮਤ 'ਚ ਰਹੀ ਤੇਜ਼ੀ ਦੇ ਕਾਰਨ ਖੁਦਰਾ ਗਹਿਣਾ ਮੰਗ ਕਮਜ਼ੋਰ ਪਇਆ ਹੈ। ਹਾਲਾਂਕਿ ਤਿਓਹਾਰੀ ਸੀਜ਼ਨ ਦੀ ਛੇਤੀ ਹੀ ਸ਼ੁਰੂਆਤ ਹੋਣ ਵਾਲੀ ਹੈ ਅਤੇ ਸੰਸਾਰਕ ਵਿੰਡੋ 'ਤੇ ਮਚੀ ਉਥਲ-ਪੁਥਲ ਪੀਲੀ ਧਾਤੂ ਦੇ ਪੱਖ 'ਚ ਹੈ ਜਿਸ 'ਚ ਇਸ ਦੀ ਕੀਮਤ 'ਚ ਛੇਤੀ ਹੀ ਸੁਧਾਰ ਹੋਣ ਦੀ ਸੰਭਾਵਨਾ ਹੈ।
ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਿਰ ਹਫਤਾਵਾਰੀ 'ਤੇ ਸ਼ੁੱਕਰਵਾਰ ਨੂੰ ਗਿਰਾਵਟ 'ਚ 1,196.60 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 2.5 ਡਾਲਰ ਦੀ ਗਿਰਾਵਟ 'ਚ 1,201.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ 14.13 ਡਾਲਰ ਪ੍ਰਤੀ ਔਂਸ ਬੋਲੀ ਗਈ।
ਕੇਰਲ ਹੜ੍ਹ: ਘਰਾਂ ਦੀ ਮੁਰੰਮਤ ਲਈ SBI ਅਤੇ ਮੁਥੂਟ ਦੇ ਰਹੇ ਹਨ ਸਸਤੇ ਲੋਨ
NEXT STORY