ਨਵੀਂ ਦਿੱਲੀ—ਵਿਵਾਹਿਕ ਮੰਗ ਆਉਣ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 180 ਰੁਪਏ ਚਮਕ ਕੇ 39520 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ ਅਤੇ ਚਾਂਦੀ 125 ਦੀ ਹਫਤਾਵਾਰੀ ਵਾਧੇ ਦੇ ਨਾਲ 46,025 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਹਫਤੇ ਉਥੇ ਸੋਨਾ ਹਾਜ਼ਿਰ 2.85 ਡਾਲਰ ਫਿਸਲ ਕੇ 1,455.80 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 3.30 ਡਾਲਰ ਵਧ ਕੇ 1,462.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਪਿਛਲੇ ਹਫਤੇ ਦੌਰਾਨ ਚਾਂਦੀ ਕੌਮਾਂਤਰੀ ਪੱਧਰ 'ਤੇ ਵੀ ਮਜ਼ਬੂਤ ਹੋਈ। ਚਾਂਦੀ ਹਾਜ਼ਿਰ 0.06 ਡਾਲਰ ਦੀ ਹਫਤਾਵਾਰੀ ਵਾਧੇ ਨਾਲ 16.94 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।
ਸਰਕਾਰ ਦਾ ਤੁਰਕੀ ਤੋਂ 11 ਹਜ਼ਾਰ ਟਨ ਪਿਆਜ਼ ਮੰਗਵਾਉਣ ਦਾ ਕਰਾਰ
NEXT STORY