ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਕੀਮਤੀ ਧਾਤੂਆਂ 'ਚ ਵਾਧੇ-ਘਾਟੇ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਇਨ੍ਹਾਂ ਦੀਆਂ ਕੀਮਤਾਂ 'ਚ ਮਿਸ਼ਰਿਤ ਰੂਪ ਦੇਖਿਆ ਗਿਆ ਜਿਥੇ ਸੋਨਾ 100 ਰੁਪਏ ਉਤਰ ਕੇ 35,780 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਉੱਧਰ ਚਾਂਦੀ 70 ਰੁਪਏ ਦੀ ਤੇਜ਼ੀ ਦੇ ਨਾਲ 42,120 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਵਿਦੇਸ਼ੀ ਬਾਜ਼ਾਰਾਂ 'ਚ ਸੋਨੇ 'ਚ ਤੇਜ਼ੀ ਰਹੀ ਹੈ। ਸੰਸਾਰਕ ਪੱਧਰ 'ਤੇ ਅੱਜ ਸੋਨਾ ਹਾਜ਼ਿਰ 0.05 ਫੀਸਦੀ ਵਧ ਕੇ 1431.36 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਗਸਤ ਦਾ ਅਮਰੀਕੀ ਸੋਨਾ ਵਾਇਦਾ 0.15 ਫੀਸਦੀ ਵਧ ਕੇ 1,431.90 ਡਾਲਰ ਪ੍ਰਤੀ ਔਂਸ 'ਤੇ ਰਿਹਾ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਅਮਰੀਕੀ ਫੇਡਰਲ ਰਿਜ਼ਰਵ ਵਲੋਂ 30 ਅਤੇ 31 ਜੁਲਾਈ ਨੂੰ ਹੋਣ ਵਾਲੀ ਮੀਟਿੰਗ 'ਚ ਵਿਆਜ ਦਰਾਂ 'ਚ ਕਟੌਤੀ ਦੀ ਉਮੀਦ ਦਿਸ ਰਹੀ ਹੈ। ਅਜਿਹੇ 'ਚ ਨਿਵੇਸ਼ਕ ਸੁਰੱਖਿਅਤ ਨਿਵੇਸ਼ ਕਹੀ ਜਾਣ ਵਾਲੀ ਪੀਲੀ ਧਾਤੂ 'ਚ ਪੈਸਾ ਲਗਾ ਰਹੇ ਹਨ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.60 ਫੀਸਦੀ ਉਤਰ ਕੇ 16.48 ਡਾਲਰ ਪ੍ਰਤੀ ਔਂਸ 'ਤੇ ਰਹੀ।
ਦਿੱਲੀ ਵਾਸੀਆਂ ਨੂੰ ਕੇਜਰੀਵਾਲ ਸਰਕਾਰ ਨੇ ਦਿੱਤਾ ਵੱਡਾ ਤੋਹਫਾ, ਬਿਜਲੀ ਦੇ ਫਿਕਸ ਚਾਰਜਾਂ 'ਚ ਕੀਤੀ ਕਟੌਤੀ
NEXT STORY