ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਿੱਥੇ 'ਆਪ' ਪਾਰਟੀ ਲਈ ਖੁਸ਼ੀ ਲੈ ਕੇ ਆਏ ਹਨ, ਉੱਥੇ ਹੀ, ਸੋਨਾ ਖਰੀਦਦਾਰਾਂ ਨੂੰ ਵੀ ਥੋੜ੍ਹੀ ਰਾਹਤ ਮਿਲੀ ਹੈ। ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 150 ਰੁਪਏ ਘੱਟ ਕੇ 41,870 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ।
ਇਸ ਤੋਂ ਪਹਿਲਾਂ ਸੋਨਾ ਲਗਾਤਾਰ ਤਿੰਨ ਦਿਨ ਮਜਬੂਤ ਰਿਹਾ ਸੀ। ਕੌਮਾਂਤਰੀ ਬਾਜ਼ਾਰਾਂ 'ਚ ਵੀ ਕੀਮਤਾਂ 'ਚ ਨਰਮੀ ਰਹੀ। ਹਾਲਾਂਕਿ, ਚਾਂਦੀ ਦੀ ਕੀਮਤ 300 ਰੁਪਏ ਦੀ ਛਲਾਂਗ ਲਾ ਕੇ 47,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 2.05 ਡਾਲਰ ਦੀ ਗਿਰਾਵਟ ਨਾਲ 1,569.60 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 8.20 ਡਾਲਰ ਟੁੱਟ ਕੇ 1,571.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਮੁਤਾਬਕ, ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਚੀਨ 'ਚ ਕਾਰਖਾਨਿਆਂ 'ਚ ਦੁਬਾਰਾ ਕੰਮ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਸੁਰੱਖਿਅਤ ਨਿਵੇਸ਼ ਦੇ ਰੂਪ 'ਚ ਸੋਨੇ ਦੀ ਖਰੀਦਦਾਰੀ ਘੱਟ ਹੋਈ ਹੈ, ਜਿਸ ਨਾਲ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.02 ਡਾਲਰ ਚਮਕ ਕੇ 17.74 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਕ੍ਰੈਡਿਟ ਕਾਰਡ ਲਈ ਹੁਣ ਲੰਮਾ ਇੰਤਜ਼ਾਰ ਖਤਮ ►PAN ਨੂੰ ਲੈ ਕੇ ਕੀਤੀ ਹੈ ਇਹ ਗਲਤੀ, ਤਾਂ ਠੁੱਕ ਜਾਏਗਾ 10 ਹਜ਼ਾਰ ਜੁਰਮਾਨਾ ►5 ਹਜ਼ਾਰ ਤੋਂ ਸਸਤੇ ਸਮਾਰਟ ਫੋਨ ਹੋ ਸਕਦੇ ਹਨ ਬੰਦ ► ਵਿਦੇਸ਼ ਪੜ੍ਹਨਾ ਹੁਣ ਹੋਣ ਵਾਲਾ ਹੈ ਮਹਿੰਗਾ, ਸਰਕਾਰ ਨੇ ਲਗਾ ਦਿੱਤਾ ਇੰਨਾ ਟੈਕਸ ► FD ਗਾਹਕਾਂ ਨੂੰ ਲੱਗਾ ਜ਼ੋਰ ਦਾ ਝਟਕਾ
ਸੰਕਟ ਦਾ ਸਾਹਮਣਾ ਕਰ ਰਹੀ Air India ਨੂੰ ਇਕ ਹੋਰ ਝਟਕਾ
NEXT STORY