ਨਵੀਂ ਦਿੱਲੀ— ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 135 ਰੁਪਏ ਦੀ ਛਾਲ ਲਾ ਕੇ 32,150 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰੰਚ ਗਿਆ। ਉੱਥੇ ਹੀ ਚਾਂਦੀ ਵੀ 250 ਰੁਪਏ ਮਹਿੰਗੀ ਹੋ ਕੇ 38,150 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਸ਼ਾਦੀ-ਵਿਆਹਾਂ ਦੀ ਮੰਗ ਵਧਣ ਨਾਲ ਸਰਾਫਾ ਬਾਜ਼ਾਰ ਸੋਨੇ ਦੀਆਂ ਕੀਮਤਾਂ ਚੜ੍ਹੀਆਂ ਹਨ। ਇਸ ਦੇ ਇਲਾਵਾ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ ਵੀ ਉਛਲ ਗਈ।
ਕੌਮਾਂਤਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਨਿਊਯਾਰਕ 'ਚ ਸੋਨੇ ਦੀ ਕੀਮਤ 0.67 ਫੀਸਦੀ ਉਛਲ ਕੇ 1,222.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਚਾਂਦੀ 0.84 ਫੀਸਦੀ ਤੇਜ਼ੀ ਦਰਜ ਕਰਦੇ ਹੋਏ 14.49 ਡਾਲਰ ਪ੍ਰਤੀ ਔਂਸ 'ਤੇ ਵਿਕੀ। ਡਾਲਰ 'ਚ ਕਮਜ਼ੋਰੀ ਕਾਰਨ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਖਰੀਦਦਾਰੀ ਜਮ ਕੇ ਹੋਈ, ਜਿਸ ਨਾਲ ਕੀਮਤਾਂ 'ਚ ਉਛਾਲ ਦਰਜ ਹੋਇਆ। ਉੱਥੇ ਹੀ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਭਟੂਰ 135 ਰੁਪਏ ਮਹਿੰਗਾ ਹੋ ਕੇ 32,000 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਜਿਉਂ ਦੀ ਤਿਉਂ ਟਿਕੀ ਰਹੀ।
ਆਲੂ ਦੀ ਕੀਮਤ ਨੇ ਫਿਰ ਸੂਤੇ ਕਿਸਾਨਾਂ ਦੇ ਸਾਹ, ਹੋਵੇਗਾ ਕਰੋੜਾਂ ਦਾ ਨੁਕਸਾਨ
NEXT STORY