ਨਵੀਂ ਦਿੱਲੀ—ਵਿਆਹ-ਸ਼ਾਦੀ ਦੇ ਸੀਜ਼ਨ ਦੀ ਮੰਗ ਨੂੰ ਪੂਰਾ ਕਰਨ ਲਈ ਗਹਿਣਾ ਵਿਨਿਰਮਾਤਾਵਾਂ ਦੀ ਲਿਵਾਲੀ ਵਧਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨਾ 110 ਰੁਪਏ ਮਜ਼ਬੂਤ ਹੋ ਕੇ 32,800 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਉਦਯੋਗਿਕ ਇਕਾਈਆਂ ਅਤੇ ਸਿੱਕਾ ਵਿਨਿਰਮਾਤਾਵਾਂ ਦੀ ਤਾਜ਼ਾ ਲਿਵਾਲੀ ਨਾਲ ਚਾਂਦੀ ਵੀ 300 ਰੁਪਏ ਮਜ਼ਬੂਤ ਹੋ ਕੇ 40,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਕਾਰੋਬਾਰੀਆਂ ਨੇ ਕਿਹਾ ਕਿ ਵਿਸ਼ੇਸ਼ ਰੂਪ ਨਾਲ ਸ਼ਾਦੀ-ਵਿਆਹ ਦੇ ਸੀਜ਼ਨ ਦੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਜੌਹਰੀਆਂ ਦੀ ਮੰਗ ਨਾਲ ਬਾਜ਼ਾਰ ਧਾਰਨਾ ਮਜ਼ਬੂਤ ਹੋਈ। ਹਾਲਾਂਕਿ ਨਾ-ਪੱਖੀ ਸੰਸਾਰਕ ਰੁਖ ਨਾਲ ਬਹੁਮੁੱਲੀ ਧਾਤੂਆਂ 'ਚ ਲਾਭ ਸੀਮਿਤ ਰਿਹਾ।
ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਬੁੱਧਵਾਰ ਨੂੰ ਸੋਨਾ ਟੁੱਟ ਕੇ 1,283.20 ਰੁਪਏ ਪ੍ਰਤੀ ਔਂਸ 'ਤੇ ਆ ਗਿਆ ਹੈ। ਚਾਂਦੀ ਵੀ 0.26 ਫੀਸਦੀ ਦੇ ਨੁਕਸਾਨ ਨਾਲ 15.67 ਡਾਲਰ ਪ੍ਰਤੀ ਔਂਸ ਰਹਿ ਗਈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 99.9 ਅਤੇ 99.5 ਫੀਸਦੀ ਸ਼ੁੱਧਤਾ 110-110 ਰੁਪਏ ਦੇ ਵਾਧੇ ਨਾਲ ਕ੍ਰਮਵਾਰ 32,800 ਅਤੇ 32,650 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਦੋ ਸੈਸ਼ਨਾਂ 'ਚ ਸੋਨਾ 190 ਰੁਪਏ ਮਜ਼ਬੂਤ ਹੋਇਆ ਸੀ।
ਅੱਠ ਗ੍ਰਾਮ ਵਾਲੀ ਗਿੰਨੀ ਦੀ ਕੀਮਤ 25,200 ਰੁਪਏ ਪ੍ਰਤੀ ਇਕਾਈ 'ਤੇ ਕਾਇਮ ਰਹੀ। ਸੋਨੇ ਦੀ ਤਰ੍ਹਾਂ ਚਾਂਦੀ ਹਾਜ਼ਿਰ ਵੀ 300 ਰੁਪਏ ਦੇ ਵਾਧੇ ਨਾਲ 40,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ। ਹਫਤਾਵਾਰ ਡਿਲਵਰੀ ਦੇ ਭਾਅ 277 ਰੁਪਏ ਦੇ ਵਾਧੇ ਦੇ ਨਾਲ 39,333 ਰੁਪਏ ਪ੍ਰਤੀ ਕਿਲੋਗ੍ਰਾਮ ਰਹੇ। ਚਾਂਦੀ ਸਿੱਕਾ ਲਿਵਾਲ 1,000 ਰੁਪਏ ਦੇ ਵਾਧੇ ਦੇ ਨਾਲ 77,000 ਰੁਪਏ ਸੈਂਕੜਾ ਰਿਹਾ। ਉੱਧਰ ਚਾਂਦੀ ਬਿਕਵਾਲ ਵੀ 1,000 ਰੁਪਏ ਦੇ ਵਾਧੇ ਨਾਲ 78,000 ਰੁਪਏ ਪ੍ਰਤੀ ਸੈਂਕੜਾ 'ਤੇ ਪਹੁੰਚ ਗਿਆ।
ਡਿਜੀਟਲ ਪੇਮੈਂਟਸ ਨੂੰ ਉਤਸ਼ਾਹਿਤ ਕਰਨ ਲਈ RBI ਨੇ ਬਣਾਈ ਕਮੇਟੀ
NEXT STORY