ਨਵੀਂ ਦਿੱਲੀ—ਵਿਦੇਸ਼ੀ ਬਾਜ਼ਾਰਾਂ 'ਚ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਦੇ ਦੌਰਾਨ ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ ਦੀ ਗਿਰਾਵਟ ਦੇ ਕਾਰਨ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 25 ਰੁਪਏ ਚਮਕ ਕੇ 33,125 ਰੁਪਏ ਪ੍ਰਤੀ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਉਦਯੋਗਿਕ ਗਾਹਕੀ ਆਉਣ ਨਾਲ ਚਾਂਦੀ ਵੀ 100 ਰੁਪਏ ਦੇ ਵਾਧੇ ਨਾਲ 40,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਵਿਸ਼ਲੇਸ਼ਕਾਂ ਮੁਤਾਬਕ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਟੁੱਟਣ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੀ ਚਮਕ ਵਧੀ ਪਰ ਇਸ 'ਤੇ ਮੁਨਾਫਾਵਸੂਲੀ ਜ਼ਿਆਦਾ ਹਾਵੀ ਹੋ ਗਈ ਜਿਸ ਨਾਲ ਦਬਾਅ ਵਧ ਗਿਆ। ਹਾਲਾਂਕਿ ਡਾਲਰ ਦੀ ਤੁਲਨਾ 'ਚ ਰੁਪਏ ਦੇ 71 ਰੁਪਏ ਪ੍ਰਤੀ ਡਾਲਰ ਦੇ ਹੇਠਾਂ ਡਿੱਗਣ ਨਾਲ ਸਥਾਨਕ ਬਾਜ਼ਾਰ 'ਚ ਇਸ ਦੇ ਭਾਅ ਵਧੇ ਰਹੇ। ਕੌਮਾਂਤਰੀ ਬਾਜ਼ਾਰ 'ਚ ਲੰਡਨ ਦਾ ਸੋਨਾ ਹਾਜ਼ਿਰ 2.20 ਡਾਲਰ ਦੀ ਗਿਰਾਵਟ 'ਚ 1,289.05 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਮਰੀਕੀ ਸੋਨਾ ਵਾਇਦਾ ਵੀ 3.00 ਡਾਲਰ ਦੀ ਗਿਰਾਵਟ ਦੇ ਨਾਲ 1,288.05 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ ਹਾਜ਼ਿਰ 0.04 ਡਾਲਰ ਦੀ ਗਿਰਾਵਟ ਦੇ ਨਾਲ 15.58 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਸੰਸਾਰਕ ਗਿਰਾਵਟ ਦੇ ਬਾਵਜੂਦ ਸਥਾਨਕ ਬਾਜ਼ਾਰ 'ਚ ਮੰਗ ਨਿਕਲਣ ਨਾਲ ਸੋਨੇ ਦੇ ਭਾਅ ਲਗਾਤਾਰ ਦੂਜੇ ਦਿਨ ਵਧੇ ਹਨ। ਸੋਨਾ ਸਟੈਂਡਰਡ 25 ਰੁਪਏ ਚਮਕ ਕੇ 33,125 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਅਤੇ ਸੋਨਾ ਬਿਠੂਰ ਵੀ ਇੰਨਾ ਹੀ ਚੜ੍ਹ ਕੇ 32,975 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਹਾਲਾਂਕਿ ਅੱਠ ਗ੍ਰਾਮ ਵਾਲੀ ਗਿੰਨੀ 25,400 ਰੁਪਏ 'ਤੇ ਟਿਕੀ ਰਹੀ। ਉਦਯੋਗਿ ਗਾਹਕੀ ਆਉਣ ਨਾਲ ਚਾਂਦੀ ਹਾਜ਼ਿਰ 100 ਰੁਪਏ ਦੇ ਵਾਧੇ 'ਚ 40,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਬਜਟ 2019 'ਚ ਘਰ ਖਰੀਦਾਰਾਂ ਨੂੰ ਮਿਲ ਸਕਦੀ ਹੈ ਵੱਡੀ ਸੌਗਾਤ
NEXT STORY