ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਪਿਛਲੇ ਹਫਤੇ ਸੋਨੇ ਦੀ ਦੋ ਹਫਤੇ ਤੋਂ ਜਾਰੀ ਤੇਜ਼ੀ 'ਤੇ ਬ੍ਰੇਕ ਲੱਗ ਗਈ ਹੈ ਅਤੇ ਇਹ 150 ਰੁਪਏ ਦੀ ਹਫਤਾਵਾਰੀ ਗਿਰਾਵਟ 'ਚ 32,670 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਉੱਧਰ ਚਾਂਦੀ 420 ਰੁਪਏ ਮਜ਼ਬੂਤ ਹੋ ਕੇ 38,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਵਿਦੇਸ਼ਾਂ 'ਚ ਪੀਲੀ ਧਾਤੂ 'ਤੇ ਰਹੇ ਦਬਾਅ ਦਾ ਅਸਰ ਵੀ ਸਥਾਨਕ ਬਾਜ਼ਾਰ 'ਚ ਦਿਸਿਆ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਥੇ ਸੋਨਾ ਹਾਜ਼ਿਰ ਪਿਛਲੇ ਹਫਤੇ 14.70 ਡਾਲਰ ਭਾਵ 1.14 ਫੀਸਦੀ ਫਿਸਲ ਕੇ 1,275.60 ਡਾਲਰ ਪ੍ਰਤੀ ਔਂਸ ਰਹਿ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 1.21 ਫੀਸਦੀ ਦੀ ਗਿਰਾਵਟ 'ਚ ਹਫਤਾਵਾਰ 'ਤੇ 1,277.90 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱੱਸਿਆ ਕਿ ਸੰਸਾਰਿਕ ਪੱਧਰ 'ਤੇ ਮਜ਼ਬੂਤ ਆਰਥਿਕ ਅੰਕੜੇ ਆਉਣ ਅਤੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਤਣਾਅ ਘਟ ਕਰਨ ਨੂੰ ਲੈ ਕੇ ਪ੍ਰਗਤੀ ਦੀ ਉਮੀਦ 'ਚ ਨਿਵੇਸ਼ਕਾਂ ਨੇ ਸੋਨੇ ਦੀ ਬਜਾਏ ਪੂੰਜੀ ਬਾਜ਼ਾਰ 'ਚ ਨਿਵੇਸ਼ ਕੀਤਾ। ਇਸ ਨਾਲ ਪੀਲੀ ਧਾਤੂ ਦਬਾਅ 'ਚ ਆ ਗਈ। ਸੋਨੇ ਦੇ ਉਲਟ ਕੌਮਾਂਤਰੀ ਬਾਜ਼ਾਰ 'ਚ ਚਾਂਦੀ 0.33 ਫੀਸਦੀ ਵਧ ਕੇ 14.99 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ। ਸ਼ੁੱਕਰਵਾਰ ਨੂੰ ਗੁੱਡ ਫਰਾਈ ਡੇਅ ਦੇ ਛੁੱਟੀ ਦੇ ਕਾਰਨ ਪਿਛਲੇ ਹਫਤੇ ਕੌਮਾਂਤਰੀ ਬਾਜ਼ਾਰਾਂ 'ਚ ਚਾਰ ਦਿਨ ਹੀ ਕਾਰੋਬਾਰ ਹੋਇਆ।
FPI ਬਣਾ ਰਹੇ ਬਾਜ਼ਾਰ ਦਾ ਮਾਹੌਲ, APRIL 'ਚ ਕੀਤਾ ਇੰਨਾ ਨਿਵੇਸ਼
NEXT STORY