ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਗਾਹਿਕੀ ਨਰਮ ਪੈਣ ਨਾਲ ਸੋਨਾ 140 ਰੁਪਏ ਟੁੱਟ ਕੇ 38,330 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਅਤੇ ਚਾਂਦੀ 290 ਰੁਪਏ ਫਿਸਲ ਕੇ 44,010 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਵਿਦੇਸ਼ੀ ਬਾਜ਼ਾਰਾਂ 'ਚ ਸੋਨੇ 'ਚ ਤੇਜ਼ੀ ਰਹੀ, ਪਰ ਰੁਪਏ ਦੀ ਮਜ਼ਬੂਤੀ ਦੇ ਕਾਰਨ ਸਥਾਨਕ ਬਾਜ਼ਾਰ 'ਤੇ ਉਸ ਦਾ ਅਸਰ ਨਹੀਂ ਦਿਸਿਆ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਉਥੇ ਸੋਨਾ ਹਾਜ਼ਿਰ 1.20 ਡਾਲਰ ਚਮਕ ਕੇ 1,503.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਅਕਤੂਬਰ ਦਾ ਅਮਰੀਕੀ ਸੋਨਾ ਵਾਇਦਾ 4.10 ਡਾਲਰ ਦੇ ਵਾਧੇ 'ਚ 1,507.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਜਾਰੀ ਵਪਾਰ ਯੁੱਧ ਨਾਲ ਪੀਲੀ ਧਾਤੂ 1,500 ਡਾਲਰ ਪ੍ਰਤੀ ਔਂਸ ਦੇ ਉੱਪਰ ਬਣੀ ਹੋਈ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.09 ਡਾਲਰ ਮਜ਼ਬੂਤ ਹੋ ਕੇ 17.05 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।
FPI 'ਤੇ ਸੈੱਸ ਲਗਾਉਣ ਦੇ ਫੈਸਲੇ ਨੂੰ ਵਾਪਸ ਲੈਣ 'ਤੇ ਵਿਚਾਰ ਕਰ ਰਹੀ ਹੈ ਸਰਕਾਰ
NEXT STORY