ਨਵੀਂ ਦਿੱਲੀ,-ਜੀ. ਐੱਸ. ਟੀ. ਕੁਲੈਕਸ਼ਨ ਸਤੰਬਰ ’ਚ ਵਧ ਕੇ 94,442 ਕਰੋਡ਼ ਰੁਪਏ ਰਹੀ। ਇਸ ਤੋਂ ਪਿਛਲੇ ਮਹੀਨੇ ’ਚ ਇਹ 93,690 ਕਰੋਡ਼ ਰੁਪਏ ਰਹੀ ਸੀ। ਵਿੱਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਅਨੁਸਾਰ ਸਤੰਬਰ ਮਹੀਨੇ ’ਚ 67 ਲੱਖ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਰਿਟਰਨ ਦਾਖਲ ਕੀਤੇ ਗਏ। ਕੁਲ ਜੀ. ਐੱਸ. ਟੀ. ਕੁਲੈਕਸ਼ਨ ’ਚ ਕੇਂਦਰੀ ਜੀ. ਐੱਸ. ਟੀ. (ਸੀ. ਜੀ. ਐੱਸ. ਟੀ.) 15,318 ਕਰੋਡ਼ ਰੁਪਏ, ਸੂਬਾ ਜੀ. ਐੱਸ. ਟੀ. (ਐੱਸ. ਜੀ. ਐੱਸ. ਟੀ.) 21,061 ਕਰੋਡ਼ ਰੁਪਏ, ਏਕੀਕ੍ਰਿਤ ਜੀ. ਐੱਸ. ਟੀ. 50,070 ਕਰੋਡ਼ ਰੁਪਏ (ਦਰਾਮਦ ਤੋਂ 25,308 ਕਰੋਡ਼ ਰੁਪਏ ਦੀ ਕੁਲੈਕਸ਼ਨ ਸ਼ਾਮਲ) ਅਤੇ ਸੈੱਸ 7 993 ਕਰੋਡ਼ ਰੁਪਏ ਰਿਹਾ ਹੈ। ਸੈੱਸ ’ਚ 769 ਕਰੋਡ਼ ਰੁਪਏ ਦਰਾਮਦ ’ਤੇ ਕੀਤੀ ਗਈ ਕੁਲੈਕਸ਼ਨ ਸ਼ਾਮਲ ਹੈ।ਮੰਤਰਾਲਾ ਨੇ ਕਿਹਾ, ‘‘ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਕੁਲ ਮਾਲੀਅਾ ਸਤੰਬਰ 2018 ’ਚ ਸੀ. ਜੀ. ਐੱਸ. ਟੀ. 30,574 ਕਰੋਡ਼ ਰੁਪਏ ਅਤੇ ਐੱਸ. ਜੀ. ਐੱਸ. ਟੀ. 35,015 ਕਰੋਡ਼ ਰੁਪਏ ਰਿਹਾ ਹੈ।’’
ਲਗਾਤਾਰ ਤੀਸਰੇ ਮਹੀਨੇ ਘਟੀ ਮਾਰੂਤੀ ਦੀ ਵਿਕਰੀ
NEXT STORY