ਨਵੀਂ ਦਿੱਲੀ (ਭਾਸ਼ਾ)-ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਕੌਂਸਲ ਦੀ 18 ਦਸੰਬਰ ਨੂੰ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ’ਚ ਮਾਲੀਆ ਪ੍ਰਾਪਤੀ ਵਧਾਉਣ ਦੇ ਵੱਖ-ਵੱਖ ਉਪਰਾਲਿਆਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਜੀ. ਐੱਸ. ਟੀ. ਦੀ ਮੌਜੂਦਾ ਦਰ ਵਿਵਸਥਾ ਦੇ ਤਹਿਤ ਉਮੀਦ ਤੋਂ ਘੱਟ ਮਾਲੀਆ ਪ੍ਰਾਪਤੀ ਕਾਰਣ ਟੈਕਸ ਢਾਂਚੇ ’ਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼ ਹੋਈ ਹੈ। ਮਾਲੀਆ ਪ੍ਰਾਪਤੀ ਘੱਟ ਹੋਣ ਨਾਲ ਸੂਬਿਆਂ ਨੂੰ ਨੁਕਸਾਨਪੂਰਤੀ ਭੁਗਤਾਨ ’ਚ ਦੇਰ ਹੋ ਰਹੀ ਹੈ। ਜੀ. ਐੱਸ. ਟੀ. ਕੁਲੈਕਸ਼ਨ ’ਚ ਕਮੀ ਦੀ ਪੂਰਤੀ ਕਰਨ ਲਈ ਜੀ. ਐੱਸ. ਟੀ. ਦਰ ਅਤੇ ਸੈੱਸ ’ਚ ਵਾਧਾ ਕੀਤੇ ਜਾਣ ਦੇ ਸੁਝਾਅ ਦਿੱਤੇ ਗਏ ਹਨ।
ਪੱਛਮੀ ਬੰਗਾਲ ਸਮੇਤ ਕੁਝ ਸੂਬਿਆਂ ਨੇ ਹਾਲਾਂਕਿ ਸੈੱਸ ਦੀਆਂ ਦਰਾਂ ’ਚ ਕਿਸੇ ਕਿਸਮ ਦਾ ਵਾਧਾ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਅਰਥਵਿਵਸਥਾ ’ਚ ਸੁਸਤੀ ਦਰਮਿਆਨ ਖਪਤਕਾਰ ਦੇ ਨਾਲ-ਨਾਲ ਉਦਯੋਗਾਂ ਨੂੰ ਵੀ ਕੰਮਕਾਜ ’ਚ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਾਲੀ ਜੀ. ਐੱਸ. ਟੀ. ਕੌਂਸਲ ਨੇ ਜੀ. ਐੱਸ. ਟੀ. ਅਤੇ ਸੈੱਸ ਦੀਆਂ ਦਰਾਂ ਦੀ ਸਮੀਖਿਅਾ ਬਾਰੇ ਸੁਝਾਅ ਮੰਗੇ ਹਨ। ਮਾਲੀਆ ਪ੍ਰਾਪਤੀ ਵਧਾਉਣ ਵਾਸਤੇ ਕੌਂਸਲ ਨੇ ਵੱਖ-ਵੱਖ ਸਾਮਾਨਾਂ ’ਤੇ ਦਰਾਂ ਦੀ ਸਮੀਖਿਅਾ ਕਰਨ, ਟੈਕਸ ਢਾਂਚੇ ਨੂੰ ਸਹੀ ਕਰਨ ਲਈ ਦਰਾਂ ਨੂੰ ਤਰਕਸੰਗਤ ਬਣਾਉਣ, ਮਾਲੀਆ ਪ੍ਰਾਪਤੀ ਵਧਾਉਣ ਲਈ ਮੌਜੂਦਾ ’ਚ ਲਾਗੂ ਕੀਤੇ ਜਾ ਰਹੇ ਉਪਰਾਲਿਆਂ ਤੋਂ ਇਲਾਵਾ ਹੋਰ ਅਨੁਪਾਲਣ ਉਪਰਾਲਿਆਂ ਬਾਰੇ ਸੁਝਾਅ ਮੰਗੇ ਹਨ।
ਰੁਚੀ ਸੋਇਆ ਦਾ ਸੌਦਾ ਮੁਕੰਮਲ ਕਰਨ ਲਈ ਪਤੰਜਲੀ ਨੂੰ ਇਕ ਹਫਤੇ ਦਾ ਹੋਰ ਸਮਾਂ
NEXT STORY