ਆਟੋ ਡੈਸਕ– ਹੀਰੋ ਮੋਟੋਕਾਰਪ ਦੀ ਬਾਈਕ ਅਤੇ ਸਕੂਟਰ ਹੁਣ ਤੁਸੀਂ ਘਰ ਬੈਠੇ ਖਰੀਦ ਸਕਦੇ ਹੋ। ਇਸ ਦੀ ਡਿਲਿਵਰੀ ਵੀ ਤੁਹਾਨੂੰ ਘਰ ਹੀ ਮਿਲ ਜਾਵੇਗੀ। ਦਰਅਸਲ, ਹੀਰੋ ਨੇ ਸੋਮਵਾਰ ਨੂੰ ਆਪਣੀ ਨਵੀਂ ਡਿਜੀਟਲ ਸੇਵਾ ਈ-ਸ਼ਾਪ (eShop) ਸ਼ੁਰੂ ਕੀਤੀ ਹੈ ਜੋ ਦੇਸ਼ ’ਚ ਦੋਪਹੀਆ ਵਾਹਨ ਵੇਚਣ ਲਈ ਕੰਪਨੀ ਦਾ ਇੰਟੀਗ੍ਰੇਟਿਡ ਆਨਲਾਈਨ ਰਿਟੇਲ ਪਲੇਟਫਾਰਮ ਹੈ। ਇਸ ਨਾਲ ਤੁਸੀਂ ਸਿੱਧਾ ਕੰਪਨੀ ਦੀ ਵੈੱਬਸਾਈਟ ਤੋਂ ਬੇਹੱਦ ਆਸਾਨ ਅਤੇ ਪਾਰਦਰਸ਼ੀ ਤਰੀਕੇ ਨਾਲ ਆਪਣੀ ਪਸੰਦੀਦਾ ਹੀਰੋ ਮੋਟਰਸਾਈਕਲ ਜਾਂ ਸਕੂਟਰ ਖਰੀਦ ਸਕਦੇ ਹੋ। ਖਰੀਦਾਰੀ ਨਾਲ ਸੰਬੰਧਿਤ ਸਾਰੀ ਜਾਣਕਾਰੀ ਅਤੇ ਪੂਰੀ ਪ੍ਰਕਿਰਿਆ ਆਨਲਾਈਨ ਹੋਵੇਗੀ।
ਹੀਰੋ ਦੀ ਬਾਈਕ ਜਾਂ ਸਕੂਟਰ ਆਨਲਾਈਨ ਖਰੀਦਣ ਦੇ ਇੱਛੁਕ ਗਾਹਕਾਂ ਨੂੰ ਹੀਰੋ ਮੋਟੋਕਾਰਪ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਣਾ ਹੋਵੇਗਾ। ਇਥੇ ਈ-ਸ਼ਾਪ ਦਾ ਆਪਸ਼ਨ ਮਿਲੇਗਾ, ਜਿਸ ’ਤੇ ਕਲਿੱਕ ਕਰਨ ’ਤੇ ਆਨਲਾਈਨ ਖਰੀਦਾਰੀ ਵਾਲੀ ਵੈੱਬਸਾਈਟ ਓਪਨ ਹੋ ਜਾਵੇਗੀ। ਇਹ ਸਿਸਟਮ ਬਾਈਕ ਸਿਲੈਕਟ ਤੋਂ ਲੈ ਕੇ ਡਿਲਿਵਰੀ ਲੈਣ ਤਕ, ਹਰ ਸਟੈੱਪ ’ਤੇ ਤੁਹਾਨੂੰ ਗਾਈਡ ਕਰੇਗਾ।
ਫਾਈਨਾਂਸ ਸੁਵਿਧਾ ਦਾ ਵੀ ਮਿਲੇਗਾ ਲਾਭ
ਗਾਹਕ ਆਨਲਾਈਨ ਬੁਕਿੰਗ ਦੇ ਨਾਲ ਫਾਈਨਾਂਸ ਸੁਵਿਧਾ ਦਾ ਵੀ ਲਾਭ ਲੈ ਸਕਣਗੇ। ਗਾਹਕਾਂ ਦੁਆਰਾ ਚੁਣੇ ਗਏ ਮਾਡਲਾਂ ਨੂੰ ਸਥਾਨਕ ਡੀਲਰਸ਼ਿਪ ਦੁਆਰਾ ਹੋਮ ਡਿਲਿਵਰੀ ਕਰਵਾ ਦਿੱਤੀ ਜਾਵੇਗੀ। ਯਾਨੀ ਹੁਣ ਤੁਸੀਂ ਹੀਰੋ ਸਪਲੈਂਡਰ ਅਤੇ ਐੱਚ.ਐੱਫ. ਡੀਲਕਸ ਵਰਗੀਆਂ ਬਾਈਕਸ ਨੂੰ ਆਨਲਾਈਨ ਹੀ ਖਰੀਦ ਸਕਦੇ ਹੋ।
MSP ਵਧਦੇ ਹੀ ਪੰਜਾਬ 'ਚ ਕਪਾਹ ਦਾ ਰਕਬਾ 7 ਸਾਲਾਂ ਦੀ ਉਚਾਈ ਤੋਂ ਪਾਰ
NEXT STORY