ਨਵੀਂ ਦਿੱਲੀ (ਭਾਸ਼ਾ)–ਹੀਰੋ ਮੋਟੋਕਾਰਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪਵਨ ਮੁੰਜਾਲ ਦਾ ਮੰਨਣਾ ਹੈ ਕਿ ਕੋਵਿਡ-19 ਮਹਾਂਮਾਰੀ ਭਾਰਤ ਦੇ ਵਾਹਨ ਅਤੇ ਸਪੇਅਰ ਪਾਰਟਸ ਖੇਤਰਾਂ ਲਈ ਵਿਸ਼ਵ ਕੇਂਦਰ ਬਣਨ ਦਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਉਦਯੋਗਾਂ ਨੂੰ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ। ਮੁੰਜਾਲ ਨੇ ਭਾਰਤੀ ਵਾਹਨ ਸਪੇਅਰ ਪਾਰਟਸ ਨਿਰਮਾਤਾ ਸੰਘ (ਏ. ਸੀ. ਐੱਮ. ਏ.) ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਮੁਹਿੰਮ ‘ਚ ਵਾਹਨ ਉਦਯੋਗ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ‘ਚ ਵਾਹਨ ਖੇਤਰ ਹੋਰ ਉਦਯੋਗਾਂ ਦੀ ਅਗਵਾਈ ਕਰ ਸਕਦਾ ਹੈ।
ਮੁੰਜਾਲ ਨੇ ਕਿਹਾ, ‘‘ਇਸ ਮਹਾਮਾਰੀ ਦੌਰਾਨ ਇਕ ਚਮਕਦਾ ਪਹਿਲੂ ਪ੍ਰਧਾਨ ਮੰਤਰੀ ਦਾ ਆਤਮ ਨਿਰਭਰ ਭਾਰਤ ਲਈ ਸੱਦਾ ਹੈ। ਮੇਰਾ ਮੰਨਣਾ ਹੈ ਕਿ ਅੱਗੇ ਚਲ ਕੇ ਸਾਡਾ ਖੇਤਰ ਆਤਮਨਿਰਭਰ ਭਾਰਤ ਮੁਹਿੰਮ ‘ਚ ਵਾਧੇ ਦਾ ਇੰਜਣ ਬਣ ਸਕਦਾ ਹੈ। ਵਾਹਨ ਖੇਤਰ ਨਵੀਨਤਾ, ਇੰਜੀਨੀਅਰਿੰਗ, ਖੋਜ ਅਤੇ ਵਿਕਾਸ ਵਰਗੇ ਖੇਤਰਾਂ ‘ਚ ਸੰਪਰਕ, ਤਾਲਮੇਲ ਰਾਹੀਂ ਇਸ ਮੁਹਿੰਮ ‘ਚ ਅਹਿਮ ਭੂਮਿਕਾ ਨਿਭਾ ਸਕਦਾ ਹੈ।‘‘ ਉਨ੍ਹਾਂ ਨੇ ਕਿਹਾ ਕਿ ਭਾਰਤ ਲਈ ਸਭ ਤੋਂ ਵੱਡਾ ਲਾਭ ਉਸ ਦੀ ਯੁਵਾ ਆਬਾਦੀ ਹੈ। ਇਸ ਦੇ ਰਾਹੀਂ ਭਾਰਤ ਸਪੱਸ਼ਟ ਤੌਰ ‘ਤੇ ਇਸ ਮਾਮਲੇ ‘ਚ ਹੋਰ ਦੇਸ਼ਾਂ ਤੋਂ ਅੱਗੇ ਨਜ਼ਰ ਆਉਂਦਾ ਹੈ। ਮੈਂ ਜਾਣਦਾ ਹਾਂ ਕਿ ਆਤਮ ਨਿਰਭਰ ਭਾਰਤ ਰਾਹੀਂ ਸਾਡੇ ਉਦਯੋਗ ਕੋਲ ਨੇੜਲੇ ਭਵਿੱਖ ‘ਚ ਸੰਸਾਰਕ ਖੇਤਰ ਬਣਨ ਦਾ ਮੌਕਾ ਹੈ।
ਇਸ ਸੰਕਟ ‘ਚ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ
ਮੁੰਜਾਲ ਨੇ ਕਿਹਾ ਕਿ ਸਮੂਹਿਕ ਰੂਪ ਨਾਲ ਸਾਡਾ ਨਜ਼ਰੀਆ ਸਿਰਫ ਆਪਣੇ ਖੇਤਰ ‘ਚ ਸੰਸਾਰਿਕ ਕੇਂਦਰ ਬਣਨ ਦਾ ਨਹੀਂ ਹੋਣਾ ਚੀਹਾਦਾ, ਸਾਨੂੰ ਹੋਰ ਉਦਯੋਗਾਂ ਦੀ ਅਗਵਾਈ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, ‘‘ਮੈਂ ਸਾਰਿਆਂ ਨੂੰ ਕਹਾਂਗਾ ਕਿ ਸਾਨੂੰ ਇਸ ਸੰਕਟ ‘ਚ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ। ਸੰਪਰਕ, ਗੱਲਬਾਤ ਅਤੇ ਜੋੜ ਰਾਹੀਂ ਅਸੀਂ ਨਾ ਸਿਰਫ ਇਕ-ਦੂਜੇ ਦਾ ਸਹਿਯੋਗ ਕਰ ਸਕਦੇ ਹਾਂ ਸਗੋਂ ਦੇਸ਼ ਨੂੰ ਆਤਮ ਨਿਰਭਰ ਭਾਰਤ ਦੇ ਟੀਚੇ ‘ਚ ਵੀ ਮਦਦ ਕਰ ਸਕਦੇ ਹਾਂ।
ਮੋਦੀ ਸਰਕਾਰ ਦੇ ਬੁਲੇਟ ਟਰੇਨ ਪ੍ਰਾਜੈਕਟ 'ਤੇ ਕੋਰੋਨਾ ਵਾਇਰਸ ਦੀ ਮਾਰ
NEXT STORY