ਬਿਜ਼ਨੈੱਸ ਡੈਸਕ - ਸੋਨੇ ਦੀਆਂ ਕੀਮਤਾਂ ’ਚ ਤੇਜ਼ ਉਛਾਲ ਦਾ ਅਸਰ ਹੁਣ ਇਸ ਦੀ ਮੰਗ ’ਤੇ ਸਾਫ਼ ਵਿਖਾਈ ਦੇਣ ਲੱਗਾ ਹੈ। ਭਾਰਤ ’ਚ ਜੁਲਾਈ-ਸਤੰਬਰ 2026 ਦੀ ਤਿਮਾਹੀ ਦੌਰਾਨ ਸੋਨੇ ਦੀ ਮੰਗ ਸਾਲਾਨਾ ਆਧਾਰ ’ਤੇ 29 ਫੀਸਦੀ ਘਟ ਕੇ 162.5 ਟਨ ਰਹਿ ਗਈ। ਉੱਥੇ ਹੀ, ਵਿਸ਼ਵ ਪੱਧਰ ’ਤੇ ਮੰਗ ’ਚ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 1,369 ਟਨ ਰਹੀ। ਵਰਲਡ ਗੋਲਡ ਕੌਂਸਲ (ਡਬਲਿਊ. ਜੀ. ਸੀ.) ਦੀ ਮੰਗਲਵਾਰ ਨੂੰ ਜਾਰੀ ਰਿਪੋਰਟ ਅਨੁਸਾਰ, ਉੱਚੀਆਂ ਕੀਮਤਾਂ, ਇੰਪੋਰਟ ਡਿਊਟੀ ’ਚ ਵਾਧੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਨੇ ਦੀ ਖਰੀਦਦਾਰੀ ਸੀਮਤ ਕਰਨ ਦੀ ਅਪੀਲ ਕਾਰਨ ਭਾਰਤੀ ਬਾਜ਼ਾਰ ’ਚ ਮੰਗ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : 43,000 ਰੁਪਏ ਡਿੱਗੀ ਸੋਨੇ ਦੀ ਕੀਮਤ, ਧਨਤੇਰਸ ਤੋਂ ਪਹਿਲਾਂ ਜਿਊਲਰੀ ਬਾਜ਼ਾਰ 'ਚ ਪਰਤੀ ਰੌਣਕ
ਹਾਲਾਂਕਿ ਮੰਗ ’ਚ ਗਿਰਾਵਟ ਦੇ ਬਾਵਜੂਦ ਸੋਨੇ ਦੇ ਮੁੱਲ ’ਚ ਵਾਧਾ ਹੋਇਆ। ਭਾਰਤ ’ਚ ਕੁੱਲ ਮੰਗ ਦਾ ਮੁੱਲ 3 ਫੀਸਦੀ ਵਧ ਕੇ 2,41,900 ਕਰੋੜ ਰੁਪਏ ਪਹੁੰਚ ਗਿਆ, ਜਦਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ 2,35,090 ਕਰੋੜ ਰੁਪਏ ਸੀ। ਇਸ ਦੌਰਾਨ ਸੋਨੇ ਦਾ ਔਸਤ ਭਾਅ 4,262 ਡਾਲਰ ਪ੍ਰਤੀ ਟ੍ਰੋਏ ਔਂਸ ਰਿਹਾ, ਜੋ ਪਿਛਲੇ ਸਾਲ ਦੇ 3,457 ਡਾਲਰ ਤੋਂ ਕਾਫ਼ੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 ਸੀਨੀਅਰ ਅਧਿਕਾਰੀਆਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ
ਗਹਿਣਿਆਂ ਦੀ ਮੰਗ ’ਚ 20 ਫੀਸਦੀ ਦੀ ਗਿਰਾਵਟ
ਭਾਰਤ ’ਚ ਗਹਿਣਿਆਂ ਦੀ ਮੰਗ 20 ਫੀਸਦੀ ਘਟ ਕੇ 99.9 ਟਨ ਅਤੇ ਸੋਨੇ ਦੀਆਂ ਛੜਾਂ ਤੇ ਸਿੱਕਿਆਂ ਦੀ ਮੰਗ 40 ਫੀਸਦੀ ਡਿੱਗ ਕੇ 55 ਟਨ ਰਹਿ ਗਈ। ਗੋਲਡ ਈ. ਟੀ. ਐੱਫ. ’ਚ ਨਿਵੇਸ਼ ਵੀ 50 ਫੀਸਦੀ ਘਟ ਕੇ 5.3 ਟਨ ਰਿਹਾ। ਹਾਲਾਂਕਿ, ਵਿਆਹ ਅਤੇ ਤਿਉਹਾਰਾਂ ਦੇ ਸੀਜ਼ਨ ਤੋਂ ਮੰਗ ਨੂੰ ਕੁਝ ਸਮਰਥਨ ਮਿਲਿਆ। ਉੱਚੀਆਂ ਕੀਮਤਾਂ ਦਰਮਿਆਨ ਖਪਤਕਾਰ ਪੁਰਾਣੇ ਸੋਨੇ ਦੇ ਬਦਲੇ ਨਵੇਂ ਗਹਿਣੇ ਖਰੀਦਣ ਦੇ ਬਦਲ ਨੂੰ ਵੀ ਅਪਣਾ ਰਹੇ ਹਨ।
ਇਹ ਵੀ ਪੜ੍ਹੋ : ਵਿਦੇਸ਼ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ Advisory ਜਾਰੀ, ਭਰਨਾ ਹੋਵੇਗਾ ਏਅਰ ਸੁਵਿਧਾ ਫਾਰਮ
ਵਿਸ਼ਵ ਪੱਧਰ ’ਤੇ ਈ. ਟੀ. ਐੱਫ. ’ਚ ਵਧਿਆ ਨਿਵੇਸ਼
ਵਿਸ਼ਵ ਪੱਧਰ ’ਤੇ ਗੋਲਡ ਈ. ਟੀ. ਐੱਫ. ’ਚ 211 ਟਨ ਦਾ ਨਿਵੇਸ਼ ਆਇਆ, ਜਦਕਿ ਦੂਜੀ ਤਿਮਾਹੀ ’ਚ ਇਸ ਤੋਂ ਨਿਕਾਸੀ ਹੋਈ ਸੀ। ਕੇਂਦਰੀ ਬੈਂਕਾਂ ਅਤੇ ਹੋਰ ਅਧਿਕਾਰਤ ਸੰਸਥਾਵਾਂ ਨੇ ਵੀ ਜੁਲਾਈ-ਸਤੰਬਰ ਦੌਰਾਨ ਆਪਣੇ ਭੰਡਾਰ ’ਚ 321 ਟਨ ਸੋਨਾ ਜੋੜਿਆ, ਜੋ ਸਾਲਾਨਾ ਆਧਾਰ ’ਤੇ 42 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : 10, 20 ਅਤੇ 50 ਰੁਪਏ ਦੇ ਨੋਟ ਗਾਇਬ ਹੋ ਜਾਣਗੇ; ਛੋਟੇ ਨੋਟਾਂ ਦੀ ਘਾਟ ਨੂੰ ਲੈ ਕੇ ਜਾਣੋ ਕੀ ਹੈ ਸਰਕਾਰੀ ਬਿਆਨ
ਵਿਸ਼ਵ ਪੱਧਰ ’ਤੇ ਗਹਿਣਿਆਂ ਦੀ ਮੰਗ ਮਹਾਮਾਰੀ ਤੋਂ ਬਾਅਦ ਸਭ ਤੋਂ ਕਮਜ਼ੋਰ
ਡਬਲਿਊ. ਜੀ. ਸੀ. ਅਨੁਸਾਰ, ਵਿਸ਼ਵ ਪੱਧਰ ’ਤੇ ਗਹਿਣਿਆਂ ਦੀ ਮੰਗ 17 ਫੀਸਦੀ ਘਟ ਕੇ 313 ਟਨ ਰਹਿ ਗਈ, ਜੋ ਕਿਸੇ ਵੀ ਤੀਜੀ ਤਿਮਾਹੀ ਦਾ ਸਭ ਤੋਂ ਹੇਠਲਾ ਪੱਧਰ ਹੈ। ਕੌਂਸਲ ਨੇ ਭਾਰਤ ’ਚ ਪੂਰੇ ਸਾਲ ਸੋਨੇ ਦੀ ਮੰਗ 625-675 ਟਨ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ : 15,000 'ਚ ਜੂਸ ਵੇਚਣ ਦੀ ਨੌਕਰੀ ਤੋਂ ਲੈ ਕੇ 94,400 ਕਰੋੜ ਦੇ ਸਾਮਰਾਜ ਤੱਕ, ਇੰਝ ਬਣਿਆ ਮਹਾਦੇਵ ਐਪ ਦਾ ਕਿੰਗ
ਇਹ ਵੀ ਪੜ੍ਹੋ : ਦੀਵਾਲੀ 'ਤੇ ਮਹਿੰਗਾਈ ਦਾ ਡਬਲ ਅਟੈਕ, TV-ਫਰਿੱਜ ਤੋਂ ਲੈ ਕੇ ਮਠਿਆਈਆਂ-Dry fruit ਤੱਕ ਸਭ ਮਹਿੰਗੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊ
ਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਦੀਵਾਲੀ ਤੋਂ ਪਹਿਲਾਂ Amul ਦਾ ਗਾਹਕਾਂ ਨੂੰ ਝਟਕਾ, ਘਿਓ-ਮੱਖਣ ਦੀਆਂ ਕੀਮਤਾਂ 'ਚ ਕੀਤਾ ਭਾਰੀ ਵਾਧਾ
NEXT STORY