ਬਿਜ਼ਨੈੱਸ ਡੈਸਕ - ਦੇਸ਼ ਦੇ ਹਾਊਸਿੰਗ ਫਾਈਨਾਂਸ ਬਾਜ਼ਾਰ ਦਾ ਰੁਖ਼ ਤੇਜ਼ੀ ਨਾਲ ਬਦਲ ਰਿਹਾ ਹੈ। ਹੁਣ ਹੋਮ ਲੋਨ ਦੀ ਮੰਗ ਸਿਰਫ ਦਿੱਲੀ-ਮੁੰਬਈ ਵਰਗੇ ਵੱਡੇ ਮਹਾਨਗਰਾਂ ਤੱਕ ਸੀਮਤ ਨਹੀਂ ਰਹਿ ਗਈ ਹੈ, ਸਗੋਂ ਟੀਅਰ-2 ਅਤੇ ਟੀਅਰ-3 ਸ਼ਹਿਰ ਤੇਜ਼ੀ ਨਾਲ ਇਸ ਦੇ ਨਵੇਂ ਕੇਂਦਰ ਬਣ ਰਹੇ ਹਨ। ਇਕ ਉਦਯੋਗ ਰਿਪੋਰਟ ਮੁਤਾਬਕ 2025 ’ਚ ਦੇਸ਼ ਦੇ ਕੁੱਲ ਘਰ ਲਈ ਕਰਜ਼ੇ (ਹੋਮ ਲੋਨ) ’ਚ ਛੋਟੇ ਸ਼ਹਿਰਾਂ ਦੀ ਹਿੱਸੇਦਾਰੀ ਵਧ ਕੇ 64 ਫੀਸਦੀ ਹੋ ਗਈ, ਜਦੋਂ ਕਿ ਇਕ ਸਾਲ ਪਹਿਲਾਂ ਇਹ ਲੱਗਭਗ 60 ਫੀਸਦੀ ਸੀ।
ਅਰਬਨ ਮਨੀ ਦੀ ‘ਹੋਮਬਾਇਰਜ਼ ਕ੍ਰੈਡਿਟ ਪਲੱਸ’ ਰਿਪੋਰਟ ਅਨੁਸਾਰ 2025 ’ਚ ਟੀਅਰ-2 ਅਤੇ ਟੀਅਰ-3 ਸ਼ਹਿਰਾਂ ’ਚ ਹੋਮ ਲੋਨ ਦੀ ਮੰਗ ’ਚ ਸਾਲਾਨਾ ਆਧਾਰ ’ਤੇ 81 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਮੁਕਾਬਲੇ ਟੀਅਰ-1 ਸ਼ਹਿਰਾਂ ’ਚ ਇਹ ਵਾਧਾ 52 ਫੀਸਦੀ ਰਿਹਾ। ਭਾਵ ਵੱਡੇ ਸ਼ਹਿਰਾਂ ਦੇ ਮੁਕਾਬਲੇ ਛੋਟੇ ਸ਼ਹਿਰਾਂ ’ਚ ਹੋਮ ਲੋਨ ਦੀ ਮੰਗ ਕਾਫ਼ੀ ਤੇਜ਼ ਰਫ਼ਤਾਰ ਨਾਲ ਵਧੀ ਹੈ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਵਧਦੀ ਆਮਦਨ ਅਤੇ ਰੋਜ਼ਗਾਰ ਨੇ ਬਦਲੀ ਤਸਵੀਰ
ਰਿਪੋਰਟ ਮੁਤਾਬਕ ਛੋਟੇ ਸ਼ਹਿਰਾਂ ’ਚ ਵਧਦੀ ਆਮਦਨ, ਬਿਹਤਰ ਸੜਕ ਅਤੇ ਟਰਾਂਸਪੋਰਟ ਸਹੂਲਤਾਂ, ਰੋਜ਼ਗਾਰ ਦੇ ਨਵੇਂ ਮੌਕੇ ਅਤੇ ਤੇਜ਼ੀ ਨਾਲ ਹੋ ਰਿਹਾ ਸ਼ਹਿਰੀਕਰਨ ਇਸ ਬਦਲਾਅ ਦੀ ਪ੍ਰਮੁੱਖ ਵਜ੍ਹਾ ਹਨ। ਰਿਪੋਰਟ ਇਸ ਨੂੰ ਸਿਰਫ ਅਸਥਾਈ ਟ੍ਰੈਂਡ ਨਹੀਂ ਸਗੋਂ ਦੇਸ਼ ਦੇ ਹਾਊਸਿੰਗ ਫਾਈਨਾਂਸ ਬਾਜ਼ਾਰ ’ਚ ਹੋ ਰਹੇ ਢਾਂਚਾਗਤ ਬਦਲਾਅ ਦਾ ਸੰਕੇਤ ਮੰਨਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਮਹਿੰਗੀ ਪ੍ਰਾਪਰਟੀ ਤੋਂ ਬਚਣ ਲਈ ਛੋਟੇ ਸ਼ਹਿਰਾਂ ਦਾ ਰੁਖ਼
ਮਹਾਨਗਰਾਂ ’ਚ ਲਗਾਤਾਰ ਵਧਦੀਆਂ ਪ੍ਰਾਪਰਟੀ ਕੀਮਤਾਂ ਨੇ ਦਰਮਿਆਨੀ ਆਮਦਨ ਵਰਗ ਲਈ ਆਪਣਾ ਘਰ ਖਰੀਦਣਾ ਮੁਸ਼ਕਿਲ ਕਰ ਦਿੱਤਾ ਹੈ। ਮੁੰਬਈ, ਦਿੱਲੀ-ਐੱਨ. ਸੀ. ਆਰ., ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ’ਚ ਮਹਿੰਗੀ ਪ੍ਰਾਪਰਟੀ ਕਾਰਨ ਕਈ ਖਰੀਦਦਾਰ ਹੁਣ ਆਸ-ਪਾਸ ਦੇ ਛੋਟੇ ਸ਼ਹਿਰਾਂ ਅਤੇ ਉਭਰਦੇ ਸ਼ਹਿਰੀ ਖੇਤਰਾਂ ਦਾ ਰੁਖ਼ ਕਰ ਰਹੇ ਹਨ। ਛੋਟੇ ਸ਼ਹਿਰਾਂ ’ਚ ਉਮੀਦ ਤੋਂ ਘੱਟ ਕੀਮਤ ’ਤੇ ਘਰ ਮੁਹੱਈਆ ਹੋਣ ਨਾਲ ਖਰੀਦਦਾਰਾਂ ’ਤੇ ਕਰਜ਼ੇ ਦਾ ਬੋਝ ਵੀ ਘੱਟ ਰਹਿੰਦਾ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
92 ਫੀਸਦੀ ਅਰਜ਼ੀਆਂ ਡਿਜੀਟਲ ਤਰੀਕੇ ਨਾਲ ਹੋਈਆਂ ਪ੍ਰੋਸੈੱਸ
ਹੋਮ ਲੋਨ ਬਾਜ਼ਾਰ ’ਚ ਡਿਜੀਟਲ ਮਾਧਿਅਮਾਂ ਦੀ ਵਰਤੋਂ ਵੀ ਤੇਜ਼ੀ ਨਾਲ ਵਧੀ ਹੈ। ਰਿਪੋਰਟ ਅਨੁਸਾਰ, 2024 ’ਚ ਲੱਗਭਗ 92 ਫੀਸਦੀ ਹਾਊਸਿੰਗ ਫਾਈਨਾਂਸ ਅਰਜ਼ੀਆਂ ਡਿਜੀਟਲ ਤਰੀਕੇ ਨਾਲ ਪ੍ਰੋਸੈੱਸ ਕੀਤੀਆਂ ਗਈਆਂ, ਜਦੋਂ ਕਿ 2020 ’ਚ ਇਹ ਅੰਕੜਾ ਸਿਰਫ 60 ਫੀਸਦੀ ਸੀ। ਡਿਜੀਟਲ ਪ੍ਰਕਿਰਿਆ ਨੇ ਗਾਹਕਾਂ ਲਈ ਕਰਜ਼ੇ ਦੀ ਜਾਣਕਾਰੀ ਹਾਸਲ ਕਰਨ, ਯੋਗਤਾ ਜਾਂਚਣ ਅਤੇ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਕਾਫ਼ੀ ਸੌਖਾਲਾ ਬਣਾਇਆ ਹੈ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
2030 ਤੱਕ ਡਿਜੀਟਲ ਸੋਰਸਿੰਗ 70 ਫੀਸਦੀ ਪਾਰ ਕਰਨ ਦੀ ਉਮੀਦ
ਆਉਣ ਵਾਲੇ ਸਾਲਾਂ ’ਚ ਕਿਫਾਇਤੀ ਘਰ ਅਤੇ ਛੋਟੇ ਸ਼ਹਿਰਾਂ ਦੀ ਮੰਗ ਹਾਊਸਿੰਗ ਫਾਈਨਾਂਸ ਬਾਜ਼ਾਰ ਦੀ ਦਿਸ਼ਾ ਤੈਅ ਕਰ ਸਕਦੀ ਹੈ। ਰਿਪੋਰਟ ’ਚ ਅੰਦਾਜ਼ਾ ਹੈ ਕਿ 2030 ਤੱਕ ਡਿਜੀਟਲ ਸੋਰਸਿੰਗ ਦੀ ਹਿੱਸੇਦਾਰੀ 70 ਫੀਸਦੀ ਤੋਂ ਵੱਧ ਹੋ ਸਕਦੀ ਹੈ। ਇਸ ਦੇ ਨਾਲ ਹੀ ਏ. ਆਈ. ਆਧਾਰਿਤ ਅੰਡਰਰਾਈਟਿੰਗ ਭਾਵ ਗਾਹਕ ਦੀ ਕਰਜ਼ਾ ਮੋੜਨ ਦੀ ਸਮਰੱਥਾ ਦਾ ਮੁਲਾਂਕਣ ਵੀ ਹੋਮ ਲੋਨ ਪ੍ਰਕਿਰਿਆ ਦਾ ਆਮ ਹਿੱਸਾ ਬਣ ਸਕਦਾ ਹੈ।
ਇਹ ਵੀ ਪੜ੍ਹੋ : ਭਾਰਤ ’ਚ 3 ਵੇਲੇ ਦੀ ਰੋਟੀ-ਸਬਜ਼ੀ ਵਾਲੀ ਥਾਲੀ ਬਦਲੀ, ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦਾ ਵਧਿਆ ਰੁਝਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 10 ਪੈਸੇ ਡਿੱਗਾ
NEXT STORY