ਨਵੀਂ ਦਿੱਲੀ—ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਆਤੰਕ ਮਚਾ ਦਿੱਤਾ ਹੈ। ਇਹ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ। ਇਸ ਵਾਇਰਸ ਤੋਂ ਨਿਪਟਣ ਲਈ ਸਾਵਧਾਨੀ ਦੇ ਤੌਰ 'ਤੇ ਲੋਕ ਮਾਸਕ ਦੀ ਵਰਤੋਂ ਕਰ ਰਹੇ ਹਨ। ਇਸ ਦੌਰਾਨ ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਨੇ ਇਕ ਜੁਗਾੜ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਆਸਾਨੀ ਨਾਲ ਘਰ 'ਚ ਹੀ ਮਾਸਕ ਬਣਾ ਸਕਦੇ ਹੋ।
Voila. No more shortage of masks?? And I thought Indians were the masters of jugaad! 😊 pic.twitter.com/67mLgSo0Od
— anand mahindra (@anandmahindra) March 11, 2020
ਆਨੰਦ ਮਹਿੰਦਰਾ ਨੇ ਟਵਿੱਟਰ 'ਤੇ ਇਕ ਜੀ.ਆਈ.ਐੱਫ. ਸ਼ੇਅਰ ਕਰਦੇ ਹੋਏ ਲਿਖਿਆ ਕਿ ਹੁਣ ਹੋਰ ਮਾਸਕ ਦੀ ਕਮੀ ਨਹੀਂ ਹੋਵੇਗੀ? ਅਤੇ ਮੈਨੂੰ ਲੱਗਦਾ ਹੈ ਕਿ ਭਾਰਤੀ ਜੁਗਾੜ 'ਚ ਮਾਹਿਰ ਹਨ। ਵੀਡੀਓ 'ਚ ਦੇਖ ਸਕਦੇ ਹੋ ਕਿ ਇਕ ਲੜਕੀ ਟਿਸ਼ੂ ਪੇਪਰ ਦਾ ਇਕ ਚੌਕੋਰ ਟੁੱਕੜਾ ਲੈਂਦੀ ਹੈ ਅਤੇ ਇਸ ਨੂੰ ਪੰਖੇ ਵਰਗੇ ਬਣਾ ਲੈਂਦੀ ਹੈ। ਫਿਰ ਉਸ ਦੇ ਦੋਵਾਂ ਪਾਸੇ ਰਬੜ ਬੈਂਡ ਲਗਾ ਦਿੰਦੀ ਹੈ ਜਿਸ ਦੇ ਬਾਅਦ ਉਹ ਮਾਸਕ ਨੂੰ ਪਾ ਲੈਂਦੀ ਹੈ ਜੋ ਬਿਲਕੁੱਲ ਉਸੇ ਤਰ੍ਹਾਂ ਦਿੱਸਦਾ ਹੈ ਜਿਵੇਂ ਲੋਕ ਮਾਰਕਿਟ ਤੋਂ ਖਰੀਦ ਰਹੇ ਹਨ।
ਦਰਅਸਲ ਦੁਨੀਆ ਭਰ 'ਚ ਮਾਸਕ ਦੀ ਕਮੀ ਨੂੰ ਦੇਖਦੋ ਹੋਏ ਦੁਨੀਆ ਭਰ 'ਚ ਕਈ ਤਰ੍ਹਾਂ ਦੇ ਅਜਿਹੇ ਹੀ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ ਕੋਈ ਅਖਬਾਰ ਨਾਲ ਮਾਸਕ ਬਣਾਉਣਾ ਸਿਖਾ ਰਿਹਾ ਹੈ ਤਾਂ ਕੋਈ ਕੱਪੜੇ ਜਾਂ ਫਿਰ ਰੂਮਾਲ ਨਾਲ। ਸੋਸ਼ਲ ਮੀਡੀਆ 'ਤੇ ਇਹ ਕਾਫੀ ਵਾਇਰਲ ਵੀ ਹੋ ਰਹੇ ਹਨ।
ਕੈਨੇਡਾ ਦੀ ਬੁਕਿੰਗ ਕਰਾ ਰਹੇ ਲੋਕਾਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਜਾਣੋ ਵਜ੍ਹਾ
NEXT STORY